ਰਾਮਪੁਰਾ ਫੂਲ, 8 ਜੂਨ (ਕੁਲਜੀਤ ਸਿਘ ਢੀਂਗਰਾ)-ਨੌਜਵਾਨ ਖਟੀਕ ਸਭਾ ਵਲੋਂ ਉੱਦਮ ਐਨ.ਜੀ.ਓ ਦੇ ਸਹਿਯੋਗ ਨਾਲ ਸਥਾਨਕ ਸ੍ਰੀ ਅਬੇਦਕਰ ਧਰਮਸ਼ਾਲਾ ਵਿਖੇ ‘ਬੌਨ ਮੈਰੋ’ ਅਤੇ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਸਬਧੀ ਜਾਣਕਾਰੀ ਦਿਦਿਆ ਸਮਾਜ ਸੇਵੀ ਸੂਰਜ ਰਿਜੋਰਾ ਨੇ ਦਸਿਆ ਕਿ ਪੀ.ਜੀ.ਆਈ ਵਿਚ ਦਾਖਲ ਰੋਪੜ ਦੀ ਲੜਕੀ ਇਸਨੂਰ ਲਈ ‘ਬੌਨ ਮੈਰੋ’ ਕੈਂਪ ਵਿਸ਼ੇਸ਼ ਤੌਰ ’ਤੇ ਲਗਾਇਆ ਗਿਆ ਹੈ। ਜਿਸ ਵਿਚ ਬੌਨ ਮੈਰੋ ਦੇ ਸੈਂਪਲ ਲੈਣ ਲਈ ਸਪੈਸ਼ਲ ਟੀਮ ਦੇ ਡਾਕਟਰ ਅਖਿਲੇਸ਼, ਜੋਨੀ ਬਦੂ ਐਨ.ਜੀ.ਓ ਅਤੇ ਸਜੀਵ ਕਬੋਜ਼ ਦਿੱਲੀ ਤੋਂ ਪਹੁਚੇ ਹੋਏ ਸਨ। ਇਸ ਕੈਂਪ ਵਿਚ ਰਾਮਪੁਰਾ ਸ਼ਹਿਰ ਤੋਂ ਇਲਾਵਾਂ ਮਾਨਸਾ, ਬਠਿਡਾ, ਤਲਵਡੀ ਤੋਂ ਆਏ 101 ਵਿਅਕਤੀਆਂ ਦੇ ਸੈਂਪਲ ਲਏ ਗਏ। ਇਸ ਕਮ ਵਿਚ ਮਰਦਾਂ ਦੇ ਨਾਲ-ਨਾਲ ਔਰਤ ਵਰਗ ਨੇ ਵੀ ਹਿੱਸਾ ਲਿਆ। ਇਸੇ ਦੌਰਾਨ ਇੱਕ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਇਸ ਵਿਚ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਨੇ 32 ਯੂਨਿਟ ਇੱਕਤਰ ਕੀਤੇ।
ਰਿਜੋਰਾ ਨੇ ਅੱਗੇ ਦਸਿਆ ਕਿ ਉਨ੍ਹਾਂ ਦਾ ਸਸਥਾ ਦਾ ਮਤਵ ਹੈ ਕਿ ਕੋਈ ਵੀ ਇਨਸਾਨ ਜਾਂ ਬੌਨ ਮੈਰੋ ਦੀ ਘਾਟ ਕਰਕੇ ਨਾ ਮਰੇ। ਇਸ ਕਮ ਵਿਚ ਆਮ ਲੋਕਾਂ ਨੂ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਬਾਬਾ ਬਰਿੱਜ ਲਾਲ, ਤਨੁਜ਼ ਕਨਵਰ, ਰਾਕੇਸ਼ ਚੌਹਾਨ, ਵਿੱਕੀ ਖਨਾ, ਰਾਹੁਲ ਕਨਵਰ, ਟੋਨੀ ਕਨਵਰ, ਹੈਪੀ ਖਨਾ, ਪਵਨ ਮਹਿਤਾ, ਪ੍ਰੀਤਮ ਆਰਟਿਸਟ, ਨਿਤਨ ਖਨਾ, ਮੁਨੀਸ ਰਿਜੋਰਾ ਆਦਿ ਹਾਜ਼ਰ ਸਨ।