ਬੈਂਕ ’ਚ ਐ੍ਯੱਫ.ਡੀ. ਕਰਵਾਉਣ ਆਏ ਬਜ਼ੁਰਗ ਦੇ 43000 ਰੁਪਏ ਕੱਢੇ ਗਏ

image ਬਰੇਟਾ, 8 ਜੂਨ (ਸੁਖਜਿਦਰ ਸਘਰੇੜੀ)-ਸਥਾਨਕ ਪਜਾਬ ਨੈਸ਼ਨਲ ਬੈਂਕ ਵਿਖੇ ਐ੍ਯੱਫ.ਡੀ. ਕਰਵਾਉਣ ਆਏ ਇੱਕ ਬਜੁਰਗ ਸੁਖਦੇਵ ਸਿਘ ਦੇ ਪਲਾਸਟਿਕ ਦੇ ਥੈਲੇ ਵਿਚੋਂ 43000/- ਰੁਪਏ ਕੱਢ ਲਏ ਜਾਣ ਦੀ ਜਾਣਕਾਰੀ ਮਿਲੀ ਹੈ। ਬਜੁਰਗ ਸੁਖਦੇਵ ਸਿਘ ਨਿਰਾਸ਼ਾ ਭਰੀ ਹਾਲਤ ਵਿੱਚ ਜਦੋਂ ਬੈਂਕ ਕਰਮਚਾਰੀ ਨਾਲ ਥਾਨੇ ਵਿਖੇ ਇਤਲਾਹ ਦੇਣ ਆਇਆ ਸੀ,ਨੇ ਦੱਸਿਆ ਕਿ ਉਹ ਆਪਣੇ ਬੱਚਤ ਵਾਲੇ 43000/-ਰੁਪਏ ਦੀ ਐ੍ਯੱਫ.ਡੀ. ਕਰਵਾਉਣ ਆਇਆ ਸੀ ਅਤੇ ਬੈਂਕ ਦੇ ਸਬਧਤ ਕਰਮਚਾਰੀ ਕੋਲ ਫਾਰਮ ਭਰਵਾਉਣ ਲਈ ਬੈਠਾ ਸੀ,ਤਾਂ ਕਿਸੇ ਨੇ ਉਸਦੇ ਪੈਸਿਆ ਵਾਲੇ ਪਲਾਸਟਿਕ ਦੇ ਥੈਲੇ ਤੇ ਚਾਕੂ ਮਾਰ ਕੇ 43000/- ਰੁਪਏ ਕੱਢ ਲਏ । ਉਸ ਨਾਲ ਥਾਨੇ ਆਏ ਬੈਂਕ ਦੇ ਕਰਮਚਾਰੀ ਜੋ ਫਾਰਮ ਬਗੈਰਾ ਭਰਦੇ ਹਨ,ਨੇ ਦੱਸਿਆ ਕਿ ਇਸ ਬਜੁਰਗ ਦੇ ਪੈਸੇ ਫਾਰਮ ਭਰਨ ਤੋਂ ਪਹਿਲਾਂ ਹੀ ਕੱਟੇ ਗਏ ਹਨ।ਬੈਂਕ ਦੇ ਮੈਨੇਜਰ ਸ਼੍ਰੀ ਐ੍ਯੱਚ.ਐ੍ਯੱਲ. ਗਰਗ ਨਾਲ ਸਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਬੈਂਕ ਅਦਰ ਵਾਪਰੀ ਇਹ ਇੱਕ ਮਾੜੀ ਘਟਨਾ ਹੈ ਤੇ ਉਹ ਬੈਂਕ ਵਿੱਚ  ਲੱਗੇ ਕੈਮਰਿਆਂ ਵਿੱਚ ਇਸਦੀ ਘਟਨਾ ਦੀ ਘੋਖ ਕਰ ਰਹੇ ਹਨ ਅਤੇ ਪੁਲਿਸ ਵੀ ਇਸ ਮਾਮਲੇ ਦੀ ਪੜਤਾਲ ਵਿੱਚ ਲੱਗੀ ਹੋਈ ਹੈ। ਥਾਨਾ ਮੁਖੀ ਵੱਲੋਂ ਇਸ ਬਜੁਰਗ ਦੇ ਥਾਨੇ ਪੁੱਜਦਿਆ ਹੀ ਪੁਲਿਸ ਕਰਮਚਾਰੀ ਛਾਣਬੀਨ ਲਈ ਭੇਜੇ ਗਏ। ਪੁਲਿਸ ਵੱਲੋਂ ਗਸ਼ਤ ਤੇਜ ਕੀਤੀ ਦੇਖੀ ਗਈ। ਇਸ ਤੋਂ ਇਲਾਵਾ ਬੀਤੇ ਕੱਲ ਇੱਕ ਹੋਰ ਬੈਂਕ ਦੇ ਬਾਹਰ ਖੜੇ ਮੋਟਰ ਸਾਇਕਲ ਦੇ ਚੋਰੀ ਹੋ ਜਾਣ ਅਤੇ ਪਰਸੋਂ ਇੱਕ ਘਰ ਦੇ ਬਾਹਰ ਪ੍ਰਹਲਾਦ ਦੀ  ਆਟਾ ਚੱਕੀ ਕੋਲ ਖੜੇ ਹੀਰੋ ਸਪਲੈਂਡਰ ਮੋਟਰ ਸਾਇਕਲ ਦਾ ਚੋਰੀ ਹੋ ਜਾਣ ਦਾ ਸਮਾਚਾਰ ਹੈ। ਪੁਲਿਸ ਇਹਨਾਂ ਮਾਮਲਿਆ ਦੀ ਜਾਂਚ ਵਿੱਚ ਜੁਟੀ ਹੋਈ ਹੈ।

Send this to a friend