ਜਲੰਧਰ ਤੋਂ ਮੋਗਾ ਸੜਕ ’ਤੇ 4 ਘੰਟੇ ਟ੍ਰੈਫਿਕ ਜਾਮ

image ਸ਼ਾਹਕੋਟ, 8 ਜੂਨ (ਸੁਰਿੰਦਰ ਸਿੰਘ ਖਾਲਸਾ)- ਪਠਾਨਕੋਟ ਤੋ ਰਾਜਸਥਾਨ (ਵਾਇਆ ਜਲੰਧਰ, ਸ਼ਾਹਕੋਟ, ਮੋਗਾ, ਬਠਿੰਡਾ) ਨੂੰ ਜਾਣ ਲਈ ਬਣਾਈ ਜਾ ਰਹੀ 4 ਮਾਰਗੀ ਸੜਕ ਤੋ ਪਿੰਡਾਂ ਨੂੰ ਲਾਘਾਂ ਨਾ ਦਿੱਤੇ ਜਾਣ ਦੇ ਰੋਸ ਵਜੋ ਬਿੱਲੀ ਚਾਹਰਮੀ, ਭੁਲਰ ਅਤੇ ਨਵਾਂ ਕਿਲਾ ਆਦਿ ਦੇ  ਪਿੰਡ ਨਿਵਾਸੀਆ ਨੇ ਪਿੰਡ ਬਿੱਲੀ ਚਹਾਰਮੀ ਸੜਕ ਤੋ ਰੋਡ ਬੰਦ ਕਰਕੇ ਰੋਸ ਰੈਲੀ ਕੀਤੀ।ਪਿੰਡ ਬਿਲੀ ਚਹਾਰਮੀ ਦੇ ਸਰਪੰਚ  ਚਮਨ ਲਾਲ, ਨਵਾ ਕਿਲਾ ਸਰਪੰਚ ਸਰਬਜੀਤ ਕੌਰ ਅਤੇ ਭੁਲਰ  ਦੇ ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਜਲੰਧਰ ਤੋ ਨਕੋਦਰ ਤੋ ਸ਼ਾਹਕੋਟ ਤੱਕ 4 ਮਾਰਗੀ ਸੜਕ ਦੀ ਉਸਾਰੀ ਕਰਨ ਵਾਲੀ ਕੰਪਨੀ ਵੱਲੋਂ ਸੜਕ ਦੇ ਕਿਨਾਰੇ ‘ਤੇ ਵਸ ਰਹੇ ਪਿੰਡਾਂ ਨੂੰ ਜਾਣ ਵਾਸਤੇ ਲਾਘਾਂ ਨਹੀ ਦਿੱਤਾ ਜਾ ਰਿਹਾ। ਕੰਪਨੀ ਦੇ ਅਜਿਹੇ ਵਤੀਰੇ ਕਾਰਨ ਅਨੇਕਾਂ ਪਿੰਡਾਂ ਦਾ ਸੰਪਰਕ ਰਾਸ਼ਟਰੀ ਹਾਈਵੇ ਤੋ ਟੁੱਟ ਜਾਵੇਗਾ। ਉਨ੍ਹਾਂ ਦੱਸਿਆ ਕਿ ਨਕੋਦਰ ਤੋ ਸ਼ਾਹਕੋਟ ਨੂੰ ਜਾਣ ਵਾਲੀ ਸੜਕ ਤੇ ਨਵਾ ਕਿਲਾ ਤੋ ਸ਼ਾਹਕੋਟ ,ਨੂਰ ਪੁਰ ਅਤੇ ਕਈ ਹੋਰ ਪਿੰਡਾ ਨੂੰ ਆਪਸ ਵਿਚ ਜੋੜਨ ਵਾਸੀ ਸੰਪਰਕ ਸੜਕ ਨੂੰ ਬੰਦ ਕੀਤਾ ਜਾ ਰਿਹਾ ਹੈ। ਰੋਸ ਰੈਲੀ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ  ਹਰਮੇਸ਼ ਮਾਲੜੀ, ਹਰਭਜਨ ਸਿੰਘ ਮਲਸੀਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਚਾਰ ਮਾਰਗੀ ਸੜਕ ਦਾ ਨਿਰਮਾਣ ਕਰ ਰਹੀਆਂ ਕੰਪਨੀਆਂ ਸੜਕਾ ਦੇ ਨਜ਼ਦੀਕ ਵਸੇ ਪਿੰਡਾਂ ਨੂੰ ਸੜਕ ਤੋ ਲਾਘਾਂ ਨਾ ਦੇ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਵਿਚ ਵਾਧਾ ਕਰ ਰਹੀਆਂ ਹਨ। ਇਸ ਮੌਕੇ ਇਲਾਕਾ ਨਿਵਾਸੀਆ ਵੱਲੋ ਐਸ ਡੀ ਐਮ ਸ਼ਾਹਕੋਟ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ।  ਮੌਕੇ ‘ਤੇ ਪੁੱਜੇ ਐਸ ਐਚ ਓ ਸ਼ਾਹਕੋਟ ਰੁਪਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਸ਼ਾਹਕੋਟ ਪਰਮਜੀਤ ਸਿੰਘ ਨੇ ਇਲਾਕਾ ਨਿਵਾਸੀਆਂ ਤੋ ਮੰਗ ਪੱਤਰ ਲੈਦਿਆ ਇੱਕਠ ਨੂੰ ਵਿਸਵਾਸ ਦੁਆਇਆ ਕਿ ਉਹ ਜਲਦੀ ਹੀ ਇਸ ਬਾਬਤ ਉੱਚ ਅਧਿਕਾਰੀਆ ਨੂੰ ਇਸ ਸਮੱਸਿਆ ਦਾ ਹੱਲ ਕੱਢਣ ਲਈ ਕਹਿਣਗੇ।

Send this to a friend