June 20, 2026 4:28 am

ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਬਣ ਸਕਦੇ ਹਨ ਤਾਲਿਬਾਨ ਦਾ ਅਗਲਾ ਨਿਸ਼ਾਨਾ

ਇਸਲਾਮਾਬਾਦ, 25 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਪਾਕਿਸਤਾਨ ਦੀ ਸਰਕਾਰ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਸਿੱਖ ਧਰਮ ਅਤੇ ਇਨ੍ਹਾਂ ਦੇ ਧਾਰਮਿਕ ਸਥਾਨ ਤਾਲਿਬਾਨ ਦਾ ਅਗਲਾ ਨਿਸ਼ਾਨਾ ਬਣ ਸਕਦੇ ਹਨ। ਸਰਕਾਰ ਦੀ ਇਹ ਚੇਤਾਵਨੀ ਉਸ ਵਕਤ ਆਈ ਹੈ ਜਦੋਂ ਹਾਲ ਹੀ ‘ਚ ਪਿਸ਼ਾਵਰ ਦੇ ਇਕ ਚਰਚ ‘ਤੇ ਆਤਮਘਾਤੀ ਹਮਲੇ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ ਹੈ।
pakistan
ਇਸ ਖਤਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲਾ ਨੇ ਸੂਬੇ ਦੇ ਗ੍ਰਹਿ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਆਪਣੇ ਅਧਿਕਾਰ ਵਾਲੇ ਖੇਤਰਾਂ ਦੇ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਸੂਬਾ ਸਰਕਾਰ ਨੇ ਕਮੀਸ਼ਨਰ ਲਾਹੌਰ ਡਵੀਜ਼ਨ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਦੀ ਸੁਰੱਖਿਆ ਦਾ ਵਿਸ਼ੇਸ਼ ਕਥਨ ਕੀਤਾ ਹੈ।

Send this to a friend