June 20, 2026 4:26 am

ਹਾਈ ਕੋਰਟਾਂ ਦੇ ਜੱਜਾਂ ਦੀਆਂ ਨਿਯੁਕਤੀਆਂ ਅਤੇ ਤਬਾਦਲੇ

ਨਵੀਂ ਦਿੱਲੀ, 25 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਰਾਜਸਥਾਨ ਹਾਈ ਕੋਰਟ ਦੇ ਜੱਜ ਜਸਟਿਸ ਸ਼੍ਰੀ ਨਰਿੰਦਰ ਕੁਮਾਰ ਜੈਨ ਦਾ ਤਬਾਦਲਾ ਸਿੱਕਮ ਹਾਈ ਕੋਰਟ ਵਿੱਚ ਕੀਤਾ ਗਿਆ। ਉਨ੍ਹਾਂ ਨੂੰ 8 ਅਕਤੂਬਰ ਜਾਂ ਉਸ ਤੋਂ ਪਹਿਲਾਂ ਸਿੱਕਮ ਹਾਈ ਕੋਰਟ ਵਿੱਚ ਆਪਣਾ ਅਹੁਦਾ ਸੰਭਾਲਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।ਇਲਾਹਾਬਾਦ ਹਾਈ ਕੋਰਟ ਦੇ ਐਡੀਸ਼ਨਲ ਜੱਜ ਜਸਟਿਸ ਸ਼੍ਰੀ ਹੇਤ ਸਿੰਘ ਯਾਦਵ ਅਤੇ ਜਸਟਿਸ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੂੰ ਇਸੇ ਹਾਈ ਕੋਰਟ ਵਿੱਚ ਬਤੌਰ ਜੱਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਅਹੁਦਾ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਵੇਗੀ।  ਸ਼੍ਰੀ ਮਹੇਸ਼ ਚੰਦਰ ਤ੍ਰਿਪਾਠੀ ਅਤੇ ਸ਼੍ਰੀ ਸੁਨੀਤ ਕੁਮਾਰ ਨੂੰ ਸੀਨੀਆਰਤਾ ਦੇ ਆਧਾਰ ‘ਤੇ ਦੋ ਸਾਲਾਂ ਲਈ ਇਲਾਹਾਬਾਦ ਹਾਈ ਕੋਰਟ ਵਿੱਚ ਬਤੌਰ ਐਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਅਹੁਦਾ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਵੇਗੀ।  ਮਦਰਾਸ ਹਾਈ ਕੋਰਟ ਦੇ ਐਡੀਸ਼ਨਲ ਜੱਜ ਜਸਟਿਸ ਟੀ. ਮੱਥੀਵਨਨ, ਜਸਟਿਸ ਸ਼੍ਰੀ ਅਰਧਨਾਰੀ  ਸਵਾਮੀ ਅਰੂਮੁਘਸਵਾਮੀ, ਜਸਟਿਸ ਕੁਮਾਰੀ ਕੇ.ਵੀ.ਕੇ. ਵਾਸੂਕੀ, ਜਸਟਿਸ ਸ਼੍ਰੀ ਕੰਡਾਸਵਾਮੀ ਰਵੀਚੰਦਰ ਬਾਬੂ, ਜਸਟਿਸ ਸ਼੍ਰੀ ਪੀ.ਦੇਵਾਦਾਸ, ਜਸਟਿਸ ਸ਼੍ਰੀ ਆਰ. ਕਰੂਪੀਆ ਨੂੰ ਇਸੇ ਹਾਈ ਕੋਰਟ ਵਿੱਚ ਬਤੌਰ ਜੱਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਅਹੁਦਾ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਵੇਗੀ।

Send this to a friend