ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਉਣ ਦੇ ਮਾਮਲੇ ’ਚ 2 ਔਰਤਾਂ ਸਮੇਤ 3 ਕਾਬੂ

image ਰਾਮਪੁਰਾ ਫੂਲ, 6 ਜੂਨ (ਮਨਪ੍ਰੀਤ ਸਿੰਘ ਗਿੱਲ)- ਕਿਸੇ ਹੋਰ ਵਿਅਕਤੀ ਦੀ ਥਾਂ ’ਤੇ ਜਾਅਲੀ ਰਜਿਸਟਰੀ ਕਰਾਉਣ ਦੇ ਮਾਮਲੇ ’ਚ ਥਾਣਾ ਬਾਲਿਆਂਵਾਲੀ ਦੀ ਪੁਲੀਸ ਵੱਲੋਂ 2 ਔਰਤਾਂ ਅਤੇ 1 ਮਰਦ ਸਮੇਤ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਬਾਲਿਆਂਵਾਲੀ ਦੇ ਤਫਤੀਸ਼ੀ ਅਫਸਰ ਬਿੱਕਰ ਸਿੰਘ ਐਸ.ਆਈ. ਨੇ ਦੱਸਿਆ ਕਿ ਗੁਰਦੇਵ ਸਿੰਘ ਵਾਸੀ ਦੌਲਤਪੁਰਾ ਨੇ ਸਬ ਤਹਿਸੀਲ ਬਾਲਿਆਂਵਾਲੀ ਵਿਖੇ ਜਾਅਲੀ ਰਜਿਸਟਰੀ ਹੋਣ ਸਬੰਧੀ ਸ਼ਿਕਾਇਤ ਦਰਜ ਕਰਾਈ ਸੀ। ਗੁਰਦੇਵ ਸਿੰਘ ਨੇ ਦੱਸਿਆ ਸੀ ਕਿ ਕਰਤਾਰ ਕੌਰ ਵਾਸੀ ਬਾਲਿਆਂਵਾਲੀ ਦੀ ਜਮੀਨ ’ਤੇ ਕਿਸੇ ਹੋਰ ਵਿਅਕਤੀਆਂ ਨੇ ਜਾਅਲੀ ਕਰਤਾਰ ਕੌਰ ਖੜੀ ਕਰਕੇ ਰਜਿਸਟਰੀ ਕਰਵਾ ਲਈ ਜਿਸ ’ਤੇ ਡੀ.ਐਸ.ਪੀ. ਮੌੜ ਵਲੋਂ 6 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਨ ਦੀ ਸਿਫਾਰਿਸ਼ ਕਰਕੇ ਮਾਮਲੇ ਦੀ ਪੂਰੀ ਤਫਤੀਸ਼ ਕਰਨ ਦੇ ਹੁਕਮ ਦਿੱਤੇ ਸਨ। ਤਫਤੀਸ਼ੀ ਅਫਸਰ ਬਿੱਕਰ ਸਿੰਘ ਨੇ ਦੱਸਿਆ ਕਿ ਕੁੱਲ 7 ਵਿਅਕਤੀਆਂ ਖਿਲਾਫ ਥਾਣਾ ਬਾਲਿਆਂਵਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਅਲੀ ਕਰਤਾਰ ਕੌਰ ਬਣੀ ਈਦੋ ਬਾਈ ਨੂੰ ਉਸ ਦੇ ਪਿੰਡ ਬੀਹਲਾ ਅਤੇ ਰਾਜੂ ਸਿੰਘ ਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਉਨ੍ਹਾਂ ਦੇ ਪਿੰਡ ਸ਼ਹਿਣਾ ਜਿਲਾ ਬਰਨਾਲਾ ਤੋਂ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਵਿਚ 1 ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਬਾਕੀ 3 ਦੀ ਤਲਾਸ਼ ਜਾਰੀ ਹੈ।

Send this to a friend