ਕਾਰ ਅਤੇ ਕੈਂਟਰ ਟੈਂਪੂ ਦੀ ਟੱਕਰ ਵਿਚ 2 ਜ਼ਖਮੀਂ

image ਸਮਰਾਲਾ, 6 ਜੂਨ (ਕਮਲਜੀਤ)-  ਅੱਜ ਲੁਧਿਆਣਾ ਚੰਡੀਗੜ੍ਹ ਸੜਕ ਤੇ ਵਾਪਰੇ ਇੱਕ ਸੜਕ ਹਾਦਸੇ ਵਿਚ 2 ਵਿਅਕਤੀਆਂ ਦੇ ਜਖਮੀਂ ਹੋ ਜਾਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਅੱਜ ਸਵੇਰੇ ਇੱਕ ਕਾਰ ਜਿਹੜੀ ਕਿ ਮੋਹਾਲੀ ਤੋਂ ਲੁਧਿਆਣਾ ਵੱਲ ਨੂੰ ਆ ਰਹੀ ਸੀ। ਜਦੋਂ ਇਹ ਕਾਰ ਸਮਰਾਲਾ ਵਿਚ ਸਥਿਤ ਐਕਸਿਸ ਬੈਂਕ ਨਜਦੀਕ ਪਹੁੰਚੀ ਤਾਂ ਸੜਕ ਤੇ ਆ ਰਹੇ ਇੱਕ ਕੈਂਟਰ ਟੈਂਪੂ ਨੇ ਇਸ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਨਾਲ ਕਾਰ ਚਾਲਕ ਬਘੇਲ ਸਿੰਘ ਅਤੇ ਟੈਂਪੂ ਚਾਲਕ ਮੰਗਾ ਜਖਮੀਂ ਹੋ ਗਏ। ਇਹਨਾਂ ਨੂੰ ਚੁੱਕ ਕੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਕੈਂਟਰ ਟੈਂਪੂ ਦੇ ਡਰਾਇਵਰ ਵਿਰੁੱਧ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਬਘੇਲ ਸਿੰਘ ਆਪਣੀ ਪਤਨੀ ਅਤੇ ਭਤੀਜੀ ਨਾਲ ਮੋਹਾਲੀ ਤੋਂ ਫਿਰੋਜਪੁਰ ਨੂੰ ਜਾ ਰਹੇ ਸਨ। ਇਸ ਹਾਦਸੇ ਵਿਚ ਦੋਨੋਂ ਵਾਹਨ ਨੁਕਸਾਨੇ ਗਏ।

Send this to a friend