ਧੂਰੀ ਪੁਲਿਸ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਤਿੰਨ ਸਨੈਚਰ ਕਾਬੂ

image ਧੂਰੀ, 6 ਜੂਨ (ਸੰਜੀਵ ਸਿੰਗਲਾ, ਹਰਜੀਤ ਸਿੰਘ ਹਸਨਪੁਰੀ)- ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁਧ ਚਲਾਈ ਗਈ ਮੁਹਿੰਮ ਦੌਰਾਨ ਉਸ ਸਮੇਂ ਵਡੀ ਸਫਲਤਾ ਮਿਲੀ ਜਦੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਪੁਲਿਸ ਨੇ ਤਿੰਨ ਸਨੈਚਰ ਕਾਬੂ ਕਰ ਲਏ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਪੁਲਿਸ ਨੇ 3 ਮੋਬਾਇਲ ਫੋਨ ਅਤੇ 13 ਹਜ਼ਾਰ 600 ਰੁਪਏ ਵੀ ਬਰਾਮਦ ਕੀਤੇ ਹਨ। ਸ੍ਰ. ਸਿੱਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ੍ਰੀ ਅਕਾਸ਼ਦੀਪ ਸਿੰਘ ਔਲਖ, ਉਪ ਕਪਤਾਨ ਪੁਲਿਸ, ਸਬ-ਡਵੀਜਨ ਧੂਰੀ ਦੀ ਅਗਵਾਈ ਹੇਠ ਇੰਸਪੈਕਟਰ ਗੁਰਮੀਤ ਸਿੰਘ ਮੁਖ ਅਫਸਰ ਥਾਣਾ ਸਿਟੀ ਧੂਰੀ ਨੂੰ ਇਤਲਾਹ ਮਿਲੀ ਕਿ ਮਿਤੀ 01/06/2017 ਨੂੰ ਰਾਜਿੰਦਰ ਕੁਮਾਰ ਪੁਤਰ ਰਾਮੇਸਵਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਧੂਰੀ ਆਪਣੀ ਪਤਨੀ ਮਿਨਾਕਸੀ ਸਮੇਤ ਜਿੰਦਲ ਪਬਲਿਕ ਸਕੂਲ ਧੂਰੀ ਪਾਸ ਪੈਦਲ ਜਾ ਰਿਹਾ ਸੀ ਤਾਂ ਪਿਛੋ  ਇਕੋ ਮੋਟਰਸਾਇਕਲ ‘ਤੇ ਦੋ ਵਿਅਕਤੀ ਸਵਾਰ ਹੋ ਕੇ ਵਕਤ 10.30 ਵਜੇ ਆਏ, ਜੋ ਰਜਿੰਦਰ ਕੁਮਾਰ ਦੀ ਪਤਨੀ  ਦੇ ਹਥ ਵਿਚ ਫੜਿਆ ਪਰਸ ਖੋਹਕੇ ਫਰਾਰ ਹੋ ਗਏ। ਇਤਲਾਹ ਦੇ ਆਧਾਰ ‘ਤੇ ਮੁਕਦਮਾ ਨੰਬਰ 60 ਮਿਤੀ 01-06-17 ਅ/ਧ 379-ਬੀ ਹਿੰ: ਡੰ: ਥਾਣਾ ਸਿਟੀ ਧੂਰੀ ਦਰਜ ਕਰਕੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਫੁਟੇਜ਼ ਚੈਕ ਕਰਨ ‘ਤੇ ਮੋਟਰਸਾਇਕਲ ਨੰਬਰ ਪੀ.ਬੀ 59ਏ-2865 ਤੇ ਬੈਠੇ ਦੋ ਦੋਸੀਆਨ ਵਿਚੋਂ ਇਕ ਦੀ ਟੀ-ਸ਼ਰਟ ‘ਤੇ ਲਿਖੇ ਅਖਰ 3੍ਰੌ5 ਦੀ ਪਹਿਚਾਣ ਕਰਕੇ ਤੁਰੰਤ ਛਾਪਾ ਮਾਰ ਕੇ ਬਲਵੀਰ ਸਿੰਘ ਉਰਫ ਨੋਨਾ ਪੁਤਰ ਭੋਲਾ ਸਿੰਘ ਅਤੇ ਰਮਨਦੀਪ ਸਿੰਘ ਉਰਫ ਲਵਲੀ ਪੁਤਰ ਸਿੰਗਾਰਾ ਸਿੰਘ ਵਾਸੀਆਨ ਕਹੇਰੂ ਥਾਣਾ ਸਦਰ ਧੂਰੀ ਨੂੰ ਗ੍ਰਿਫਤਾਰ ਕਰਕੇ ਮੋਟਰਸਾਇਕਲ ਸਮੇਤ ਉਹਨਾਂ ਪਾਸੋ ਖੋਹਿਆ ਗਿਆ ਪਰਸ ਸਮੇਤ 300/- ਰੁਪਏ ਤੇ ਇਕ ਮੋਬਾਇਲ ਮਾਰਕਾ ਸੈਮਸੰਗ ਬ੍ਰਾਮਦ ਕਰਵਾਇਆ ਗਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਦੋਸੀਆਨ ਵਲੋਂ ਦੌਰਾਨੇ ਪੁਛ ਗਿਛ ਸਹਿਰ ਧੂਰੀ ਵਿਖੇ ਹੋਰ ਵਾਰਦਾਤਾਂ ਕਰਨ ਬਾਰੇ ਖੁਲਾਸਾ ਕੀਤਾ ਹੈ। ਦੌਰਾਨੇ ਤਫਤੀਸ਼ ਇਹਨਾਂ ਦਾ ਇਕ ਹੋਰ ਸਾਥੀ ਤਰਸੇਮ ਸਿੰਘ ਵਾਸੀ ਜਹਾਂਗੀਰ ਨੂੰ ਵੀ ਕਾਬੂ ਕੀਤਾ ਹੈ। ਜਿਨ੍ਹਾਂ ਨੇ ਪੁਛ ਗਿਛ ਦੌਰਾਨ ਦਸਿਆ ਕਿ ਸਤਿੰਦਰ ਸਿੰਘ ਉਰਫ ਮੌਲਾ ਵਾਸੀ ਧੂਰੀ ਨਾਲ ਮਿਲ ਕੇ ਉਨ੍ਹਾਂ ਨੇ ਪਹਿਲਾਂ ਯਸ ਚੋਧਰੀ ਮਾਰਕਿਟ ਧੂਰੀ ਵਿਚ ਇਕ ਔਰਤ ਪਾਸੋਂ ਇਕ ਪਰਸ ਖੋਹਿਆ ਸੀ, ਜਿਸ ਵਿਚ 10 ਹਜਾਰ ਰੁਪਏ, ਇਕ ਰੈਡ ਐਮ.ਆਈ ਮੋਬਾਇਲ ਫੋਨ ਸੀ ਅਤੇ ਇਕ ਔਰਤ ਜੋ ਮਲੇਰਕੋਟਲਾ ਬਾਈਪਾਸ ਧੂਰੀ ਆਪਣੀ ਸਕੂਟਰੀ ‘ਤੇ ਜਾ ਰਹੀ ਸੀ, ਕੋਲੋਂ ਉਸਦਾ ਪਰਸ ਖੋਹਿਆ ਸੀ।

Send this to a friend