ਚੰਡੀਗੜ੍ਹ, 6 ਜੂਨ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੌਜੂਦਾ ਠੇਕੇਦਾਰਾਂ ਉਤੇ ਨਵੀਂ ਮਾਈਨਿੰਗ ਨੀਤੀ ਲਾਗੂ ਕਰਨ ’ਤੇ ਰੋਕ ਲਗਾ ਦਿ¤ਤੀ ਹੈ।ਪੰਜਾਬ ਦੇ ਮੌਜੂਦਾ ਮਾਈਨਿੰਗ ਠੇਕੇਦਾਰਾਂ ਵੱਲੋਂ ਦਾਖ਼ਲ ਰਿ¤ਟ ਪਟੀਸ਼ਨਾਂ ਉਤੇ ਸੁਣਵਾਈ ਕਰਦਿਆਂ ਜਸਟਿਸ ਮਹੇਸ਼ ਗਰੋਵਰ ਅਤੇ ਜਸਟਿਸ ਫਤਹਿ ਦੀਪ ਸਿੰਘ ਦੇ ਵਕੇਸ਼ਨ ਬੈਂਚ ਨੇ 2 ਅਗਸਤ ਲਈ ਨੋਟਿਸ ਜਾਰੀ ਕਰ ਦਿੱਤਾ ਹੈ।ਬੈਂਚ ਨੂੰ ਦ¤ਸਿਆ ਗਿਆ ਕਿ ਨਵੀਂ ਨੀਤੀ ਵਿ¤ਚ ਜਨਤਕ ਹਿੱਤਾਂ ਦੀ ਅਣਦੇਖੀ ਕੀਤੀ ਗਈ ਹੈ, ਜਿਸ ਨਾਲ ਰੇਤ ਦੇ ਟਰ¤ਕ ਦੀ ਕੀਮਤ 12-14 ਹਜ਼ਾਰ ਰੁਪਏ ਤੋਂ ਵ¤ਧ ਕੇ ਤਕਰੀਬਨ ਤਿੰਨ ਲ¤ਖ ਰੁਪਏ ਨੂੰ ਅ¤ਪੜ ਜਾਵੇਗੀ।