ਸੰਗਰੂਰ, 5 ਜੂਨ (ਹਰਜੀਤ ਸਿੰਘ ਹਸਨਪੁਰੀ)- ਸਹਾਰਾ ਫਾਊਂਡੇਸ਼ਨ ਅਤੇ ਸਾਈਕਲਿੰਗ ਕਲੱਬ ਵੱਲੋਂ ਵਿਸ਼ਵ ਵਾਤਾਵਰਨ ਦਿਵਸ ’ਤੇ ਲੋਕਾਂ ਵਿਚ ਵਾਤਾਵਰਨ ਅਤੇ ਤੰਦਰੁਸਤ ਸਿਹਤ ਪ੍ਰਤੀ ਚੇਤਨਾ ਪੈਦਾ ਕਰਨ ਲਈ ਸਾਈਕਲ ਰੈਲੀ ਕ¤ਢੀ ਗਈ ਜਿਸ ਦੀ ਅਗਵਾਈ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿ¤ਧੂ ਨੇ ਕੀਤੀ। ਰੈਲੀ ਵਿਚ ਡੀਐਸਪੀ ਸੰਦੀਪ ਵਡੇਰਾ, ਡੀਐਸਪੀ ਵਿਲੀਅਮ ਜੇਜੀ ਤੋਂ ਇਲਾਵਾ ਸ਼ਹਿਰ ਦੀਆਂ ਅਨੇਕਾਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਸ਼ਹਿਰ ਦੇ ਇਤਿਹਾਸਕ ਬਨਾਸਰ ਬਾਗ ਤੋਂ ਸ਼ੁਰੂ ਹੋਈ ਸਾਈਕਲ ਰੈਲੀ ਵੱਖ-ਵੱਖ ਬਜ਼ਾਰਾਂ ਵਿਚ ਭਰਵਾਂ ਸਵਾਗਤ ਕੀਤਾ ਗਿਆ। ਰੈਲੀ ਦੌਰਾਨ ਸ਼ਹਿਰ ਦੀਆਂ ਵ¤ਖ-ਵ¤ਖ ਥਾਵਾਂ ‘ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਪੌਦੇ ਲਗਾ ਕੇ ਵਾਤਾਵਰਨ ਨੂੰ ਸਾਫ਼ ਸੁਥਰਾ ਰ¤ਖਣ ਦਾ ਸੁਨੇਹਾ ਦਿ¤ਤਾ ਗਿਆ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿ¤ਧੂ ਨੇ ਕਿਹਾ ਕਿ ਸਮਾਜ ਨੂੰ ਕਲੀਨ ਅਤੇ ਗਰੀਨ ਬਣਾਉਣ ਲਈ ਅਤੇ ਨਸ਼ਿਆਂ ਤੋਂ ਮੁਕਤ ਕਰ ਕੇ ਤੰਦਰੁਸਤ ਜੀਵਨ ਜਿਉੂਣ ਲਈ ਇਹ ਸਾਈਕਲ ਰੈਲੀ ਵਿਸ਼ੇਸ਼ ਜਾਗਰਤੀ ਲਿਆਉਣ ਦਾ ਸੁਨੇਹਾ ਦੇਵੇਗੀ। ਸਹਾਰਾ ਫਾਊਂਡੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ ਅਤੇ ਸਾਈਕਲਿੰਗ ਕਲ¤ਬ ਦੇ ਪ੍ਰਧਾਨ ਐਡਵੋਕੇਟ ਕਮਲ ਆਨੰਦ ਨੇ ਕਿਹਾ ਕਿ ਨਿਰੰਤਰ ਪ੍ਰਦੂਸ਼ਣ ਫੈਲਣ ਨਾਲ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਰੈਲੀ ਵਿਚ ਪ੍ਰੋ. ਚਰਨਜੀਤ ਸਿੰਘ ਉਡਾਰੀ, ਵਪਾਰ ਮੰਡਲ ਪ੍ਰਧਾਨ ਅਮਰਜੀਤ ਸਿੰਘ ਟੀਟੂ, ਯੋਗਾ ਮਾਹਿਰ ਮੋਦਨ ਸਿੰਘ, ਪੁਨੀਤ ਗਰਗ, ਜਗਦੀਸ਼ ਕੋਹਲੀ, ਰਾਜ ਕੁਮਾਰ ਅਰੋੜਾ, ਬੈਂਕ ਮੈਨੇਜਰ ਵਿਸ਼ਾਲ ਗਰਗ, ਥਾਣਾ ਮੁਖੀ ਦੀਪਇੰਦਰ ਸਿੰਘ ਜੇਜੀ, ਬਲਜੀਤ ਭੰਗੂ, ਦਿਨੇਸ਼ ਗਰੋਵਰ, ਹਰਜੀਤ ਢੀਂਗਰਾ, ਸੁਰਿੰਦਰਪਾਲ ਸਿਦਕੀ, ਨਰਿੰਦਰ ਧਾਲੀਵਾਲ, ਡਾ. ਏ.ਐਸ. ਮਾਨ ਤੋਂ ਇਲਾਵਾ ਅਨੇਕਾਂ ਸ਼ਹਿਰੀ ਪਤਵੰਤੇ ਸ਼ਾਮਲ ਸਨ।ਸਮਾਜ ਸੇਵੀ ਸੰਸਥਾਵਾਂ ਸੀਨੀਅਰ ਸਿਟੀਜ਼ਨ ਕਲ¤ਬ, ਨਰੇਸ਼ ਗਾਬਾ ਟਰ¤ਸਟ, ਧਾਲੀਵਾਲ ਅਕੈਡਮੀ, ਸਟ¤ਡੀ ਸਰਕਲ ਆਦਿ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ।