ਖੰਨਾ, 5 ਜੂਨ (ਕੇ ਐਲ ਸਹਿਗਲ) -ਪਿਸ਼ੋਰੀ ਬਰਾਦਰੀ ਵਲੋਂ ਮਾਤਾ ਨੈਨਾ ਦੇਵੀ ਮੰਦਰ ਜਿਲਾ ਬਿਲਾਸਪੁਰ ਵਿਚ 6 ਵੀਂ ਮਾਤਾ ਦੀ ਚੌਂਕੀ ਕਰਵਾਈ ਗਈ। ਇਸ ਮੌਕੇ ਰਵੀ ਕੰਚਨ ਜਾਗਰਣ ਪਰਿਵਾਰ (ਰਾਜਪੁਰੇ ਵਾਲੇ) ਨੇ ਭੇਂਟਾਂ ਗਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰ ਦਿੱਤਾ। ਖੰਨਾ ਵਾਲੇ ਨੇ ਚੌਂਕੀ ਕਰਾਈ ਆ ਵੇ ਭੇਂਟ ਨੇ ਸਭ ਨੂੰ ਝੂਮਣ ਲਗਾ ਦਿੱਤਾ। ਇਸ ਮੌਕੇ ਸਾਬਕਾ ਨਗਰ ਕੋਂਸਲ ਪ੍ਰਧਾਨ ਸੰਤ ਰਾਮ ਸਰਹੱਦੀ ਤੇ ਕੌਂਸਲਰ ਗੁਰਮੀਤ ਨਾਗਪਾਲ ਨੇ ਵਿਸ਼ੇਸ਼ ਤੌਰ ’ਤੇ ਹਾਜਰੀ ਲਗਾਈ। ਸੰਗਤਾਂ ਲਈ ¦ਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸ਼ੰਟੂ, ਗੁਰਪ੍ਰੀਤ ਨਾਗਪਾਲ, ਰਕੇਸ਼ ਵਧਵਾ, ਸ਼ਾਮ ਲਾਲ, ਪੰਡਤ ਵੇਸ਼ ਦੇਵ, ਅਸ਼ੋਕ ਕੁਮਾਰ, ਰਾਮ ਨਾਰੰਗ, ਰਜਿੰਦਰ ਨਾਰੰਗ, ਬੰਟੀ, ਮੀਤਾ, ਰਾਜੂ ਚੋਪੜਾ, ਗੋਕਲ ਚੰਦ ਆਦਿ ਹਾਜ਼ਰ ਸਨ।