ਬਠਿੰਡਾ, 5 ਜੂਨ (ਇਕਬਾਲ ਸਿੰਘ, ਇੰਦਰਜੀਤ ਨਥਾਣਾ)- ਨਸ਼ਾ ਤਸੱਕਰਾਂ ਖਿਲਾਫ ਪੰਜਾਬ ਪੁਲਿਸ ਵੱਲੋ ਵਿੱਢੀ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋ ਸਥਾਨਕ ਬਠਿੰਡਾ -ਦਿੱਲੀ ਮਾਰਗ ਤੇ ਸਥਿਤ ਬਾਦਲ ਕੈਚੀਆ ਚ ਕਾਰ ਸਵਾਰ ਤਿੰਨ ਵਿਅਕਤੀ ਨੂੰ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਸ ਐਸ ਪੀ ਬਠਿੰਡਾ ਨਵੀਨ ਸਿੰਗਲਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾਂ ਮਿਲੀ ਸੀ ਕਿ ਕੁੱਝ ਵਿਅਕਤੀ ਦਿੱਲੀ ਤੋ ਸਸਤੇ ਭਾਅ ਹੈਰੋਇਨ ਲਿਆ ਕਿ ਬਠਿੰਡਾ ਅਤੇ ਇਸ ਦੇ ਆਲੇ ਦੁਆਲੇ ਵੇਚਣ ਦਾ ਕਾਰੋਬਾਰ ਕਰਦੇ ਹਨ ਜਿਸ ਦੇ ਚੱਲਦਿਆ ਅੱਜ ਸੀ ਆਈ ਏ ਸਟਾਫ ਦੇ ਇੰਚਾਰਜ ਰਜਿੰਦਰ ਕੁਮਾਰ ਵੱਲੋ ਆਪਣੀ ਟੀਮ ਨਾਲ ਬਠਿੰਡਾ -ਦਿੱਲੀ ਮਾਰਗ ਤੇ ਸਥਿਤ ਬਾਦਲ ਕੈਚੀਆ ਤੇ ਨਾਕਾ ਬੰਦੀ ਕੀਤੀ ਗਈ। ਇਸ ਦੌਰਾਨ ਡਬਵਾਲੀ ਸਾਈਡ ਤੋ ਆ ਰਹੀ ਵਰਨਾ ਨੰ:ਐਚ ਆਰ 06 ਏ ਬੀ 8182 ਵੱਲੋ ਪੁਲਿਸ ਪਾਰਟੀ ਵੇਖ ਕਾਰ ਭੱਜਾ ਲਈ । ਪੁਲਿਸ ਵੱਲੋ ਕਾਰ ਦਾ ਪਿੱਛਾ ਕੀਤਾ ਗਿਆ ਤਾ ਉਕਤ ਗਾਉਸਾਲਾ ਕੋਲ ਦਰਖ਼ਤ ਨਾਲ ਟੱਕਰਾ ਗਈ। ਪੁਲਿਸ ਪਾਰਟੀ ਵੱਲੋ ਜਦੋ ਕਾਰ ਸਵਾਰ ਤਰਨ ਕੁਮਾਰ ਵਾਸੀ ਜਨਕ ਪੁਰੀ ਨਵੀ ਦਿੱਲੀ , ਨੇਪਰਿਕਿਸ਼ਤ ਆਸਟਾ ਤਿਲਕ ਨਗਰ ਦਿੱਲੀ ਅਤੇ ਵਰਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਬਠਿੰਡਾ ਨੂੰ ਹਿਰਾਸਤ ਵਿਚ ਲੈਕੇ ਜਾਂਚ ਕੀਤੀ ਗਈ ਤਾਂ ਕਾਰ ਵਿਚੋ 130 ਗ੍ਰਾਮ ਹੈਰੋਇਨ ਅਤੇ 3 ਲੱਖ 5 ਹਜਾਰ ਰੁਪਏ ਨਕਦ ਬਰਾਮਦ ਕੀਤੇ ਗਏ। ਪੁਲਿਸ ਅਧਿਕਾਰੀਆ ਨੇ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆ ਕੋਲੋ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਵਿਅਕਤੀਆ ਵੱਲੋ ਹੈਰੋਇਨ ਦੀ ਸਪਲਾਈ ਬਠਿੰਡਾ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿਚ ਕੀਤੀ ਜਾਣੀ ਸੀ।ੇ ਇਹ ਹੈਰੋਇਨ ਉਕਤ ਵਿਅਕਤੀ ਦਿੱਲੀ ਨਿਵਾਸੀ ਨਾਈਜੀਰਿਅਨ ਕਰਿਸ਼ ਤੋ 1ਲੱਖ 10 ਹਜਾਰ ਰੁਪਏ ਪ੍ਰਤੀ 100 ਗ੍ਰਾਮ ਦੇ ਹਿਸਾਬ ਨਾਲ 300 ਗ੍ਰਾਮ ਲੈਕੇ ਆਏ ਸਨ । ਇਸ ਵਿਚੋ ਕੁੱਝ ਹੈਰੋਇਨ ਇਨਾਂ ਵੱਲੋ ਰਾਸਤੇ ਵਿਚ ਆਪਣੇ ਗ੍ਰਾਹਕਾਂ ਨੂੰ ਦਿੱਤੀ ਸਪਲਾਈ ਕਰ ਦਿੱਤੀ ਗਈ। ਹੈਰੋਇਨ ਦੀ ਕੀਮਤ ਪੁਲਿਸ ਅਧਿਕਾਰੀਆ ਵੱਲੋ ਇੰਟਰਨੈਸ਼ਨਲ ਮਾਰਕੀਟ ਵਿਚ 65 ਲੱਖ ਰੁਪਏ ਦੱਸੀ ਜਾ ਰਹੀ ਹੈ।