May 20, 2026 12:14 pm

ਯੂਰੋਪ ਵਿੱਚ ਸ਼ਾਹਰੁਖ਼ ਖ਼ਾਨ

12605cd-_s ਸ਼ਾਹਰੁਖ਼ ਖ਼ਾਨ ਦੀਆਂ ਕਾਫ਼ੀ ਫ਼ਿਲਮਾਂ ਦੀ ਸ਼ੂਟਿੰਗ ਵਿਦੇਸ਼ ਵਿੱਚ ਹੀ ਹੁੰਦੀ ਹੈ। ਫ਼ਿਲਮ ਦਾ ਪ੍ਰਚਾਰ ਵੀ ਦੇਸ਼ ਦੇ ਨਾਲ ਉਹ ਵਿਦੇਸ਼ ਵਿੱਚ ਕਰਨਾ ਪਸੰਦ ਕਰਦੇ ਹਨ। ਕੋਈ ਜ਼ਰੂਰੀ ਕੰਮ ਨਾ ਹੋਵੇ ਤਾਂ ਉਨ੍ਹਾਂ ਦਾ ਗਰਮੀ ਦਾ ਮੌਸਮ ਅਕਸਰ ਲੰਡਨ ਵਿੱਚ ਬੀਤਦਾ ਹੈ। ਇਸ ਵਾਰ ਉਸ ਦੀ ਫ਼ਿਲਮ ‘ਦਿ ਰਿੰਗ’ ਅਗਸਤ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਲਈ ਉਸ ਦਾ ਜ਼ਿਆਦਾ ਵਕਤ ਵਿਦੇਸ਼ ਦੀ ਸੈਰ ਵਿੱਚ ਹੀ ਬੀਤੇਗਾ। ‘ਦਿ ਰਿੰਗ’ ਦੀ ਜ਼ਿਆਦਾਤਰ ਸ਼ੂਟਿੰਗ ਰੁਮਾਨੀਆ, ਆਸਟਰੀਆ ਸਮੇਤ ਕਈ ਵਿਦੇਸ਼ੀ ਥਾਵਾਂ ’ਤੇ ਹੋਈ ਹੈ। ਫਿਰ ਸ਼ਾਹਰੁਖ਼ ਨੇ ਇਨ੍ਹਾਂ ਗਰਮੀਆਂ ਵਿੱਚ ਬੇਟੇ ਅਬਰਾਮ ਨਾਲ ਯੂਰੋਪ ਦੀ ਸੈਰ ਦੀ ਯੋਜਨਾ ਵੀ ਬਣਾ ਰੱਖੀ ਹੈ।

Send this to a friend