ਨਵੀਂ ਦਿੱਲੀ, 4 ਜੂਨ (ਪੰਜਾਬ ਟਾਇਮਜ਼ ਬਿਊਰੋ)- ਦੁਨੀਆ ਭਰ ਦੀਆਂ ਇੰਡਸਟਰੀਜ਼ ਜਿੱਥੇ ਵੱਡੇ ਪੈਮਾਨੇ ਉੱਤੇ ਹੋਏ ਮਾਲਵੇਅਰ ‘ਵਾਨਾ ਕਰਾਈ’ ਨਾਲ ਨਜਿੱਠਣ ਵਿੱਚ ਜੁਟੇ ਹਨ।ਉਥੇ ਹੀ ਸੁਰੱਖਿਆ ਫਰਮ ਚੈੱਕ ਪੁਆਇੰਟ ਨੇ ਨਵੇਂ ਮਾਲਵੇਅਰ ਫਾਇਰਬਾਲ ਦੇ ਵੱਡੇ ਪੈਮਾਨੇ ਉੱਤੇ ਫੈਲਣ ਦੀ ਚਿਤਾਵਨੀ ਦਿੱਤੀ ਹੈ।ਜੋ ਹੁਣ ਤੱਕ 25 ਕਰੋੜ ਕੰਪਿਊਟਰਾਂ ਨੂੰ ਪ੍ਰਭਾਵਿਤ ਕਰ ਚੁੱਕਿਆ ਹੈ ਅਤੇ ਇਸ ਤੋਂ ਪ੍ਰਭਾਵਿਤ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਿਲ ਹੈ।ਵਾਇਰਡ ਡਾਟ ਕਾਮ ਨੇ ਸ਼ੁੱਕਰਵਾਰ ਦੀ ਰਿਪੋਰਟ ਵਿੱਚ ਕਿਹਾ ਹੈ ਕਿ ਫਾਇਰਬਾਲ ਨੂੰ ਬਰਊਜ਼ਰ ਨੂੰ ਹੈਕ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।ਇਹ ਡਿਫਾਲਟ ਸਰਚ ਇੰਜਨ ਗੂਗਲ ਨੂੰ ਬਦਲ ਦਿੰਦਾ ਹੈ ਅਤੇ ਬੀਜ਼ਿੰਗ ਸਥਿਤ ਡਿਜ਼ੀਟਲ ਮਾਰਕਿਟਿੰਗ ਫਮ ਰਾਫੋਟੇਕ ਦੇ ਪ੍ਰਭਾਵਿਤ ਯੂਜ਼ਰ ਦੇ ਵੈਬ ਟਰੈਫਿਕ ਦੀ ਨਿਗਰਾਨੀ ਕਰਦਾ ਹੈ।