ਭਾਈਰੂਪਾ, 4 ਜੂਨ (ਜਜਵੀਰ ਬਰਾੜ, ਜਸਪਾਲ ਭਾਈਰੂਪਾ)- ਪਿੰਡ ਦਿਆਲਪੁਰਾ ਵਿਖੇ ਰਾਮਪੁਰਾ ਫੂਲ ਦੇ ਵਿਧਾਇਕ ਸ੍ਰ.ਗੁਰਪ੍ਰੀਤ ਸਿੰਘ ਕਾਂਗੜ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਜਿਨ੍ਹਾਂ ਵਿੱਚੋ ਕੁਝ ਮੁਸ਼ਕਿਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਅਤੇ ਕੁਝ ਮੁਸ਼ਕਿਲਾਂ ਦੇ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਵਾਇਆ ਅਤੇ ਉਹਨਾਂ ਕਿਹਾ ਕਿ ਕਿਸੇ ਵੀ ਵਰਕਰ ਨੂੰ ਕੋਈ ਵੀ ਮੁਸ਼ਕਿਲ ਹੋਵੇ ਤਾਂ ਉਹ ਉਸਦਾ ਨਿਪਟਾਰਾ ਕਰਨ ਲਈ ਹਰ ਸਮੇਂ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹਨ।ਅਤੇ ਜਲਾਲ ਦੀ ਸਭਾ ਦੇ ਮੈਂਬਰਾ ਨੇ ਸ੍ਰ. ਗੁਰਪ੍ਰੀਤ ਸਿੰਘ ਕਾਂਗੜ ਦਾ ਧੰਨਵਾਦ ਕੀਤਾ। ਇਸ ਮੌਕੇ ਪਰਮਿੰਦਰ ਸਿੰਘ ਸੁਸਾਇਟੀ ਮੈਂਬਰ, ਪਰਮਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਸੀਨੀਅਰ ਕਾਂਗਰਸੀ ਆਗੂ ਮਾਸਟਰ ਨਛੱਤਰ ਸਿੰਘ, ਰਣਜੀਤ ਸਿੰਘ ਸ਼ਰਮਾ, ਕਾਲਾ ਜਲਾਲ, ਜਗਦੇਵ ਸਿੰਘ ਮੈਂਬਰ, ਪਰਮਜੀਤ ਸਿੰਘ ਪੰਮੀ, ਗੁਲਜ਼ਾਰ ਸਿੰਘ, ਰਾਜ ਬਹਾਦਰ, ਰਾਜਵਿੰਦਰ ਸਿੰਘ ਸੁਸਾਇਟੀ ਪ੍ਰਧਾਨ, ਅਮਰਜੀਤ ਸਿੰਘ ਪੰਮ ਗੁਰਦੁਆਰਾ ਪ੍ਰਧਾਨ, ਸੁਖਵੀਰ ਸਿੰਘ ਸੋਨੂੰ, ਲੱਕੀ ਜਲਾਲ, ਜਗਤਾਰ ਸਿੰਘ ਪ੍ਰੇਮੀ, ਸੁਖਦੇਵ ਸਿੰਘ ਚੌਧਰੀ, ਹਰਮਿੰਦਰ ਸਿੰਘ ਚੌਧਰੀ, ਬਲਵਿੰਦਰ ਸਿੰਘ ਚੌਧਰੀ, ਤੀਰਥ ਭਾਈਰੂਪਾ, ਗੋਰਾ ਜਵੰਧਾ, ਧਰਮ ਸਿੰਘ ਖਾਲਸਾ, ਬਲਵੀਰ ਫੌਜੀ ਆਦਿ ਹਾਜ਼ਰ ਸਨ।