May 22, 2026 4:17 am

12 ਬੋਤਲਾਂ ਨਜਾਇਜ ਸ਼ਰਾਬ ਬਰਾਮਦ

image ਰਾਮਪੁਰਾ ਫੂਲ, 4 ਮਈ (ਕੁਲਜੀਤ ਸਿੰਘ ਢੀਂਗਰਾ)- ਐਸਐਸਪੀ ਬਠਿੰਡਾ ਨਵੀਨ ਸਿੰਗਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਟੀ ਥਾਨਾ ਪੁਲਸ ਰਾਮਪੁਰਾ ਨੇ 12 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੜਤਾਲੀਆ ਅਫਸਰ ਸੁਖਮੰਦਰ ੰਿੰਸੰਘ ਨੇ ਦੱਸਿਆ ਕਿ  ਹਰਨੇਕ ਸਿੰਘ ਪੁੱਤਰ ਲਾਲ ਸਿੰਘ ਵਾਸੀ ਮਹਿਰਾਜ  ਝਿੜੀ ਕੋਲ ਪੈਦਲ ਆ ਰਿਹਾ ਸੀ । ਗਸ਼ਤ ਦੌਰਾਨ ਪੁਲਸ ਨੂੰ ਸ਼ੱਕ ਪੈਣ ਤੇ ਉਕਤ ਨੂੰ ਤਲਾਸ਼ੀ ਲੈਣ ਰੋਕਿਆਂ ਗਿਆ ਤਾਂ ਥੈਲੇ ਵਿੱਚੋਂ 12 ਬੋਤਲਾਂ ਨਜਾਇਜ ਸ਼ਰਾਬ ਠੇਕਾ ਬਰਾਮਦ ਕੀਤੀ ਹੈ। ਉਕਤ ਵਿਰੁੱਧ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰਾਮਪੁਰਾ ਨੇੜਲੇ ਪਿੰਡਾਂ ਅੰਦਰ ਲੋਕਾਂ ਦੁਆਰਾ ਆਪਣੇ ਖੇਤਾਂ ਘਰਾਂ ਅੰਦਰ ਘਰ ਦੀ ਸ਼ਰਾਬ ਕੱਢ ਕੇ ਵੇਚਣ ਤੇ ਪੀਣ ਦਾ ਕੰਮ ਜੋਰਾਂ ਸ਼ੋਰਾ ਨਾਲ ਹੋ ਰਿਹਾ ਹੈ ਜਿਸ ਕਾਰਨ ਠੇਕੇਦਾਰਾਂ ਨੂੰ ਸ਼ਰਾਬ ਦੀ ਵਿਕਰੀ ਘੱਟ ਹੋਣ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਮਹਿਰਾਜ ਤੇ ਇਸ ਨਾਲ ਸੰਬੰਧਤ ਕੋਠਿਆ, ਗਿੱਲ ਕਲਾਂ, ਪਿੰਡ ਰਾਮਪੁਰਾ , ਫੂਲ, ਕਰਾੜਵਾਲਾ, ਲਹਿਰਾ ਧੂਰਕੋਟ, ਲਹਿਰਾ ਸੋਂਧਾ ਤੋਂ ਇਲਾਵਾ ਸ਼ਹਿਰ ਰਾਮਪੁਰਾ ਦੇ ਬਾਹਰਲੇ ਇਲਾਕਿਆਂ ਅੰਦਰ ਘਰ ਦੀ ਸ਼ਰਾਬ ਕੱਢਣ ਦਾ ਕੰਮ ਬਦਸਤੂਰ ਜਾਰੀ ਹੈ।

Send this to a friend