ਪਾਕਿਸਤਾਨ ਇਕ ਗੋਲੀ ਚਲਾਏ ਤਾਂ ਭਾਰਤ ਦੀ ਗੋਲੀਆਂ ਦੀ ਗਿਣਤੀ ਨਾ ਹੋਵੇ : ਤ੍ਰਿਦੇਵ ਸੰਮੇਲਨ ’ਚ ਬੋਲੇ ਰਾਜਨਾਥ

image ਹਮੀਰਪੁਰ, 4 ਜੂਨ (ਪੰਜਾਬ ਟਾਇਮਜ਼ ਬਿਊਰੋ)- ਹਿਮਾਚਲ ਦੇ ਜ਼ਿਲਾ ਹਮੀਰਪੁਰ ’ਚ ਤ੍ਰਿਦੇਵ ਸੰਮੇਲਨ ’ਚ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।ਇਸ ਦੌਰਾਨ ਉਨ੍ਹਾ ਨੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਪਹਿਲੇ ਗੋਲੀ ਨਹੀਂ ਚਲਾਏਗਾ।ਜੇਕਰ ਪਾਕਿਸਤਾਨ ਵੱਲੋਂ ਇਕ ਗੋਲੀ ਚੱਲੇ ਤਾਂ ਭਾਰਤ ਦੀਆਂ ਗੋਲੀਆਂ ਦੀ ਗਿਣਤੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਸ਼ਮੀਰ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਬਰਦਾਸ਼ ਨਹੀਂ ਹੋਵੇਗੀ। ਹਿਮਾਚਲ ’ਚ ਭਾਜਪਾ ਦੀ ਸਰਕਾਰ ਬਣਾਓ ਭਾਜਪਾ।1 ਸਾਲ ’ਚ ਕਿਸਾਨਾਂ ਦੀ ਫਸਲ ਦਾ ਬੀਮਾ ਹੋਵੇਗਾ।ਸਰਕਾਰ ਨੂੰ ਖੁਦ ਹੀ ਕਿਉਂ ਨਾ ਬੀਮਾ ਰਾਸ਼ੀ ਭਰਨੀ ਪਵੇ।ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ’ਚ ਹੱਸੀ ਦਾ ਪਾਤਰ ਕਾਂਗਰਸ ਬਣੀ ਹੈ।ਕਾਂਗਰਸ ਨੇਤਾਵਾਂ ਨੂੰ ਅੱਜ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ।ਰਾਜਨਾਥ ਨੇ ਕਿਹਾ ਕਿ ਕਾਂਗਰਸ ਨੇ ਹੋਲਸੇਲ ਭ੍ਰਿਸ਼ਟਾਚਾਰ ਕੀਤਾ ਹੈ।

Send this to a friend