ਪੰਜਾਬ ਸਰਕਾਰ ਦੀਆਂ ਸਾਰੀਆਂ ਭਲਾਈ ਸਕੀਮਾਂ ’ਚ ਘੱਟ ਗਿਣਤੀਆਂ ਨੂੰ ਸ਼ਾਮਲ ਕਰਨ ਦੀ ਕੀਤੀ ਮੰਗ

image ਖੰਨਾ, 3 ਜੂਨ (ਕੇ ਐਲ ਸਹਿਗਲ)- ਅੱਜ ਘੱਟ ਗਿਣਤੀ ਵਰਗ ਦੇ ਲੋਕਾਂ ਦਾ ਇਕ ਵਫਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸਿਤਾਰ ਮੁਹੰਮਦ ਲਿਬੜਾ ਦੀ ਅਗਵਾਈ ਵਿਚ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਦੀ ਗ੍ਰਹਿ ਵਿਖੇ ਮਿਲਿਆ। ਇਸ ਵਫਦ ਨੇ ਮਨਪ੍ਰੀਤ ਬਾਦਲ ਨੂੰ ਘੱਟ ਗਿਣਤੀ ਵਰਗ ਦੇ ਲੋਕਾਂ ਨਾਲ ਮੈਨੀਫੈਸਟੋ ਵਿਚ ਕੀਤੇ ਗਏ ਵਾਅਦੇ ਬਾਰੇ ਯਾਦ ਦੁਵਾਉਂਦਿਆ ਆਉਣ ਵਾਲੇ ਪੰਜਾਬ ਸਰਕਾਰ ਦੇ ਬਜਟ ਵਿਚ ਘੱਟ ਗਿਣਤੀ ਵਰਗ ਦੀ ਮੰਗਾਂ ਲਈ ਬਜਟ ਰੱਖਣ ਦੀ ਮੰਗ ਕੀਤੀ। ਸਿਤਾਰ ਮਹਮੰਤ ਲਿਬੜਾ ਨੇ ਘੱਟ ਗਿਣਤੀ ਵਰਗ ਦੇ ਲੋਕਾਂ ਦੀ ਪੰਜਾਬ ਸਰਕਾਰ ਵਲੋਂ ਆ ਰਹੀਆਂ ਸਕੀਮਾਂ ਸੰਬੰਧੀ ਜਰੂਰਤ ਨੂੰ ਮਹਿਸੂਸ ਕਰਦਿਆਂ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਸਾਰੀਆਂ ਭਲਾਈ ਸਕੀਮਾਂ ਵਿਚ ਸ਼ਾਮਲ ਕਰਨ ਦੀ ਬੇਨਤੀ ਕੀਤੀ। ਜਿਸ ਬਾਰੇ ਮਨਪ੍ਰੀਤ ਸਿੰਘ ਬਾਦਲ ਨੇ ਭਰੋਸਾ ਦਿਵਾਉਂਦੇ ਹੋਏ ਦੱਸਿਆ ਕਿ ਜਿਹੜੀਆਂ ਵੀ ਸਕੀਮਾਂ ਪੰਜਾਬ ਸਰਕਾਰ ਆਉਣ ਵਾਲੇ ਬਜਟ ਵਿਚ ਐਸ.ਸੀ, ਐਸ.ਟੀ, ਓ. ਬੀ. ਸੀ, ਜਾਂ ਦੂਸਰੇ ਵਰਗਾਂ ਲਈ ਲੈ ਕੇ ਆਵੇਗੀ, ਉਨ੍ਹਾਂ ਵਿਚ ਘੱਟ ਗਿਣਤੀ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ। ਮਨਪ੍ਰੀਤ ਸਿੰਘ ਬਾਦਲ ਨੇ ਇਹ ਵੀ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਆਪਣੇ ਫੰਡਾਂ ’ਚ ਇਸ ਗੱਲ ਦਾ ਵੀ ਧਿਆਨ ਰੱਖੇਗੀ ਕਿ ਜਿਸ ਜਗ੍ਹਾਂ ਵਿਚ ਘੱਟ ਗਿਣਤੀ ਵਰਗ ਦੇ ਲੋਕਾਂ ਲਈ ਕਬਰਿਸਤਾਨ ਦੀ ਜਗ੍ਹਾਂ ਨਹੀਂ, ਉਥੇ ਜਗ੍ਹਾਂ ਐਕੁਆਇਰ ਕਰਕੇ ਜਗ੍ਹਾਂ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਦਿਲਬਰ ਖਾਨ ਮੋਹਾਲੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ, ਸ਼ੌਕਤ ਅਲੀ, ਅਜਮੀਲ ਖਾਨ, ਅਲੀ ਹੁਸੈਨ ਖਮਾਣੋ, ਸਿੰਕਦਰ ਖਾਨ, ਫਿਰੋਜ ਖਾਨ, ਅਯੂਬ ਅਲੀ ਖਾਨ, ਚਰਨਜੀਤ ਖਾਨ, ਇਕਬਾਲ ਖਾਨ, ਤਰਸੇਮ ਆਦਿ ਹਾਜ਼ਰ ਸਨ।

Send this to a friend