May 19, 2026 1:12 am

ਸ਼ਹਿਰਾਂ ਦੀ ਸਫਾਈ ਲਈ ਸਕਿਲਡ ਲੇਬਰ ਤਿਆਰ ਕਰਨ ਲਈ ਹੁਨਰ ਵਿਕਾਸ ਮਿਸ਼ਨ ਅਧੀਨ ਕੋਰਸ ਛੇਤੀ : ਚੰਨੀ

image ਚੰਡੀਗੜ੍ਹ, 4 ਜੂਨ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਵਲੋਂ ਸ਼ਹਿਰਾਂ ਦੀ ਸਫਾਈ ਲਈ ਸਕਿਲਡ ਲੇਬਰ ਤਿਆਰ ਕਰਨ ਲਈ ਹੁਨਰ ਵਿਕਾਸ ਮਿਸ਼ਨ ਤਹਿਤ ਕੋਰਸ ਸ਼ੁਰੂ ਕਰਨ ਲਈ ਪਹਿਲਕਦਮੀ ਕੀਤੀ ਜਾਵੇਗੀ। ਅੱਜ ਇੱਥੇ ਪੰਜਾਬ ਹੁਨਰ ਵਿਕਾਸ਼ ਮਿਸ਼ਨ ਦੇ ਕੰਮ ਕਾਜ ਦੀ ਸਮੀਖਿਆ ਲਈ ਰੱਖੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਹੁਨਰ ਵਿਕਾਸ ਮਿਸ਼ਨ ਅਧੀਨ ਕੋਰਸ ਚਲਾਉਣ ਲਈ ਜਲਦ ਤੋਂ ਜਲਦ ਕੇਸ ਤਿਅਰ ਕਰਕੇ ਕੇਂਦਰ ਕੋਲ ਭੇਜਿਆ ਜਾਵੇ ਤਾਂ ਜੋ ਇਸ ਦੀ ਮੰਨਜੂਰੀ ਕੇਂਦਰ ਸਰਕਾਰ ਤੋਂ ਲਈ ਜਾ ਸਕੇ।

Send this to a friend