ਸਫਲ ਮੰਚ ਸੰਚਾਲਕਾ : ਸ਼ਿਵਜੀਤ ਕੌਰ ਧਾਲੀਵਾਲ

ਪੰਜਾਬੀ ਸਭਿਆਚਾਰ ਵਿਚ ਪੰਜਾਬੀ ਕਲਾਕਾਰਾਂ ਦਾ ਵਿਸ਼ੇਸ ਸਥਾਨ ਹੈ।ਕਿਸੇ ਵੀ ਗਾਇਕ ਦਾ ਪ੍ਰੋਗਰਾਮ ਤਾਂ ਹੀ ਸਫਲ ਮੰਨਿਆ ਜਾਂਦਾ ਹੈ ਜੇਕਰ ਉਸ ਦੇ ਮੰਚ ਸੰਚਾਲਕ (ਸਟੇਜ ਸੈਕਟਰੀ) ‘ਚ ਦਰਸ਼ਕਾਂ ਨੂੰ ਗਾਇਕ ਅਤੇ ਮੰਚ ਨਾਲ ਜੋੜਕੇ ਰੱਖਣ ਦੀ ਕਲਾਂ ਹੋਵੇ।ਅੱਜ ਮੁਕਾਬਲੇ ਦੇ ਯੁੱਗ ‘ਚ  ਜਿਸ ਮੰਚ ਸੰਚਾਲਕ ਕੋਲ ਦਰਸ਼ਕਾਂ ਨੂੰ ਕੀਲ ਕੇ ਰੱਖਣ ਦੀ ਜਾਂਚ ਹੈ ਉਸ ਨੂੰ ਸਫਲਤਾ ਵੱਲ ਜਾਣ ਤੋ ਕੋਈ ਨਹੀ ਰੋਕ ਸਕਦਾ।ਅਜਿਹੀ ਹੀ ਇਕ ਮੰਚ ਸੰਚਾਲਕਾ ਦਾ ਨਾਮ ਹੈ ਸ਼ਿਵਜੀਤ ਕੌਰ ਧਾਲੀਵਾਲ, ਜਿਸ ਨੂੰ ਪ੍ਰਮਾਤਮਾ ਨੇ ਰੱਜਵੇਂ ਹੁਸਨ ਦੇ ਨਾਲ-ਨਾਲ ਕਲਾਂ ਦੇ ਉਹ ਗੁਣ ਦਿੱਤੇ ਹਨ ਜੋ ਉਸ ਨੂੰ ਸਟੇਜਾਂ ਦਾ ਸਿੰਗਾਰ ਬਣਾ ਰਹੇ ਹਨ।ਹੱਸਮੁਖ ਸੁਭਾਅ ਦੀ ਮਾਲਕ ਆਪਣੇ ਮਿੱਠੇ ਬੋਲਾਂ ਨਾਲ ਜਦੋ ਸਟੇਜ ਤੇ ਸ਼ੇਅਰ ਬੋਲਦੀ ਹੈ ਤਾਂ ਦਰਸ਼ਕਾਂ ਦੇ ਦਿਲਾਂ ਨੂੰ ਅੰਦਰ ਤੱਕ ਹਲੂਣ ਜਾਂਦੀ ਹੈ।ਮੋਤੀਆਂ ਵਰਗੇ ਸ਼ਬਦ ਚੁਣ-ਚੁਣ ਇਸ ਤਰਾਂ ਬੋਲਦੀ ਹੈ ਤਾਂ ਕੋਈ ਵੀ ਵਾਹ-ਵਾਹ ਕਹਿਣੋ ਨਹੀ ਰੁੱਕ ਸਕਦਾ।ਸਟੇਜ਼ ਤੋ ਅਜਿਹੇ ਚੁੱਟਕਿਲਆ ਦੀ ਬੁਛਾਰ ਕਰਦੀ ਹੈ ਕਿ ਪੰਡਾਲ ‘ਚ ਬੈਠੇ ਦਰਸ਼ਕਾਂ ਦੇ ਢਿੱਡੀ ਪੀੜਾਂ ਪੈ ਜਾਂਦੀਆਂ ਹਨ। ਸ਼ਿਵਜੀਤ ਕੌਰ ਧਾਲੀਵਾਲ ਦਾ ਜਨਮ 6 ਅਗਸਤ 1986 ਨੂੰ ਪਿਤਾ ਜਸਵੀਰ ਸਿੰਘ ਦੇ ਘਰ ਮਾਤਾ ਜਸਵੀਰ ਕੌਰ ਦੀ ਕੁੱਖੋ ਜੈਤੋ ਮੰਡੀ ਵਿਖੇ ਹੋਇਆ। ਬਚਪਨ ਤੋ ਹੀ ਸਕੂਲ ਦੀ ਬਾਲ ਸਭਾ ‘ਚ ਗੀਤ, ਕਵਿਤਾ ਤੋ ਸੁਰੂਆਤ ਕਰਕੇ ਸਕੂਲਾਂ ਤੇ ਕਾਲਜ਼ ਦੀਆਂ ਸਟੇਜ਼ਾਂ ਤੇ ਕੀਤੇ ਪ੍ਰੋਗਰਾਮਾਂ ‘ਚ ਮਿਲੇ ਚੰਗੇ ਹੁੰਗਾਰੇ ਨੇ ਪਤਾ ਹੀ ਨਹੀ ਲੱਗਣ ਦਿੱਤਾ ਕਿ ਕਦੋ ਇਕ ਪਰਪੱਕ ਮੰਚ ਸੰਚਾਲਕ ਬਣ ਗਈ । ਮਾਸਟਰ ਆਫ ਮੈਥੇਮਥੇਟਿਕਸ ਦੀ ਡਿਗਰੀ ਕਰਨ ਤੋ ਬਾਅਦ ਮਾਲਵਾ ਕਾਲਜ਼ ਵਿਚ ਸੇਵਾਵਾ ਨਿਭਾ ਰਹੀ ਸ਼ਿਵਜੀਤ ਕੌਰ ਧਾਲੀਵਾਲ ਨੇ ਆਪਣਾ ਸ਼ੌਕ ਮਰਨ ਨਹੀ ਦਿੱਤਾ ਤੇ ਅੱਜ ਵੀ ਪੰਜਾਬੀ ਦੇ ਮਸਹੂਰ ਗਾਇਕਾਂ ਨਾਲ ਬਤੌਰ ਮੰਚ ਸੰਚਾਲਕਾ ਵਜੋ ਕੰਮ ਕਰ ਰਹੀ ਹੈ। ਪੰਜਾਬੀ ਦੇ ਵੱਖ-ਵੱਖ ਗਾਇਕਾਂ ਨਾਲ ਬਤੋਰ ਮੰਚ ਸੰਚਾਲਕਾ ਦੇ ਤੌਰ ਦੇ ਸੈਕੜੇ ਪ੍ਰੋਗਰਾਮ ਕਰ ਚੁੱਕੀ ਹੈ। ਪੰਜਾਬ ਦੇ ਸੈਕੜੈ ਪਿੰਡਾਂ ‘ਚ ਕਰਵਾਏ ਸਭਿਆਚਾਰਕ ਮੇਲਿਆ ਦਾ ਸਿੰਗਾਰ ਬਣ ਚੁੱਕੀ ਸ਼ਿਵਜੀਤ ਕੌਰ ਧਾਲੀਵਾਲ ਅੱਜ ਕਿਸੇ ਜਾਣ-ਪਹਿਚਾਣ ਦੀ ਮਹਿਤਾਜ ਨਹੀ ਰਹੀ।ਪੰਜਾਬ ਦੇ ਕਈ ਵੱਡੇ ਸਭਿਆਚਰਕ ਕਲੱਬਾਂ ਵੱਲੋ ਉਨਾਂ ਨੂੰ ਹਰ ਸਾਲ ਆਪਣੇ ਪ੍ਰੋਗਰਾਮਾਂ ‘ਚ ਸਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੁਣ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆ ਅਤੇ ਪਿੰਡਾਂ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋ ਉਨਾਂ ਨੂੰ ਸਨਮਾਨਤ ਕੀਤਾ ਜਾ ਚੁੱਕਾ ਹੈ ਪਰ ਸ਼ਿਵਜੀਤ ਕੌਰ ਧਾਲੀਵਾਲ ਆਪਣਾ ਸਭ ਤੋ ਵੱਡਾ ਸਨਮਾਣ ਪੰਜਾਬੀ ਸਰੋਤਿਆਂ ਵੱਲੋ ਦਿੱਤੇ ਜਾ ਰਹੇ ਪਿਆਰ ਨੂੰ ਮੰਨਦੀ ਹੈ।ਸ਼ਿਵਜੀਤ ਕੌਰ ਧਾਲੀਵਾਲ ਦਾ ਕਹਿਣਾ ਹੈ ਕਿ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ‘ਚ ਪੂਰੇ ਪਰਿਵਾਰ ਸਮੇਤ ਉਸ ਦੇ ਪਤੀ ਸੁਖਜੀਤ ਸਿੰਘ ਦਾ ਮੁੱਖ ਰੋਲ ਹੈ ਜੋ ਉਸ ਨੁੰ ਹਰ ਸਮੇਂ ਹੌਸਲਾਂ ਦਿੰਦੇ ਰਹੇ ਤੇ ਰਾਸਤੇ ਆਉਣ ਵਾਲੀਆਂ ਰੁਕਾਵਟਾਂ ਦੂਰ ਕਰਨ ‘ਚ ਪੂਰਨ ਸਹਿਯੋਗ ਦੇ ਰਹੇ ਹਨ। ਆਉਣ ਵਾਲੇ ਸਮੇਂ ‘ਚ ਉਹ ਦੋ ਪੰਜਾਬੀ ਫਿਲਮਾਂ ‘ਚ ਵੀ ਕੰਮ ਕਰ ਰਹੀ ਹੈ।

Send this to a friend