ਫਰੈਂਚ ਓਪਨ: ਰਾਫੇਲ ਨਡਾਲ ਅਤੇ ਮੁਗੂਰੁਜ਼ਾ ਪ੍ਰੀ ਕੁਆਰਟਰ ਫਾੲੀਨਲ ’ਚ

TENNIS-FRA-OPEN-MEN ਪੈਰਿਸ, 2 ਜੂਨ-ਸਪੇਨ ਦੇ ਰਾਫੇਲ ਨਡਾਲ ਅਤੇ ਸਪੇਨ ਦੀ ਹੀ ਗਰਬਾਈਨ ਮੁਗੂਰੁਜ਼ਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ੁੱਕਰਵਾਰ ਨੂੰ ਫਰੈਂਚ ਓਪਨ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਤਕ 9 ਵਾਰ ਦੇ ਚੈਂਪੀਅਨ ਨਡਾਲ ਨੇ ਜੌਰਜੀਆ ਦੇ ਨਿਕੋਲਸ ਬਾਸ਼ਿਲਸ਼ਿਵਿਲੀ ਨੂੰ ਕਲੇਅ ਕੋਰਟ ਟੈਨਿਸ ਦਾ ਪਾਠ ਪਡ਼੍ਹਾਉਂਦਿਆਂ ਤੀਜੇ ਗੇਡ਼ ਦੇ ਮੈਚ ਵਿੱਚ 6 -0, 6 -1 ਅ਼ਤੇ 6-0 ਨਾਲ ਧੂਡ਼ ਚੁਟਾਅ ਦਿੱਤੀ।
ਪਿਛਲੀ ਚੈਂਪੀਅਨ ਅਤੇ ਚੌਥਾ ਦਰਜਾ ਮੁਗੂਰੁਜ਼ਾ ਨੇ ਕਜ਼ਾਕਸਤਾਨ ਦੀ ਯੂਲੀਆ ਪੁਤਿਨਸੋਵਾ ਨੂੰ 7-5, 6-2 ਨਾਲ ਹਰਾ ਦਿੱਤਾ।
ਇਸ ਤੋਂ ਇਲਾਵਾ ਕੈਨੇਡਾ ਦੇ ਮਿਲੋਸ ਰਾਓਨਿਕ ਨੇ ਸਪੇਨ ਦੇ ਗੁਈਲੇਰਮੋ ਲੋਪੇਜ ਵੱਲੋਂ ਮੈਚ ਛੱਡ ਦੇਣ ਨਾਲ ਦੂਜੇ ਗੇਡ਼ ਵਿੱਚ ਥਾਂ ਬਣਾ ਲਈ।
ਆਸਟਰੀਆ ਦੇ ਡੌਮੀਨੀਕ ਥਿਓਮ ਨੇ ਅਮਰੀਕਾ ਦੇ ਸਟੀਵ ਜਾਨਸਨ ਨੂੰ ਦੋ ਘੰਟੇ ਤਿੰਨ ਮਿੰਟ ਵਿੱਚ 6-1, 7-6 ਅਤੇ 6-3 ਨਾਲ ਹਰਾ ਦਿੱਤਾ।
ਪੀਟੀਆਈ
ਰਾਜਾ ਅਤੇ ਸ਼ਰਨ ਦੀ ਭਾਰਤੀ ਜੋਡ਼ੀ ਪ੍ਰੀ ਕੁਅਾਰਟਰ ਫਾਈਨਲ ’ਚ
ਪੈਰਿਸ: ਪੁਰਵ ਰਾਜਾ ਅਤੇ ਦਿਵਿਜ ਸ਼ਰਨ ਦੀ ਭਾਰਤੀ ਜੋਡ਼ੀ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪੁੱਜ ਗਈ ਹੈ। ਭਾਰਤੀ ਖਿਡਾਰੀਆਂ ਨੇ ਆਸਟਰੀਆ ਦੇ ਓਲੀਵਰ ਮਰਾਚ ਅਤੇ ਕਰੋਏਸ਼ੀਆ ਦੇ ਮੈੱਟ ਪੇਵਿਚ ਦੀ 15ਵਾਂ ਦਰਜਾ ਪ੍ਰਾਪਤ ਜੋਡ਼ੀ ਨੂੰ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਦੀ ਗੈਰ ਦਰਜਾ ਪ੍ਰਾਪਤ ਜੋਡ਼ੀ ਨੇ ਦੂਜੇ ਗੇਡ਼ ਦੇ ਮੈਚ ਵਿੱਚ ਓਲੀਵਰ ਅਤੇ ਮੈੱਟ ਨੂੰ 6-4 ਅਤੇ 3-6 ਅਤੇ 6-4 ਨਾਲ ਹਰਾਇਆ। ਇਹ ਮੈਚ ਦੋ ਘੰਟੇ 11 ਮਿੰਟ ਤੱਕ ਚੱਲਿਆ। ਰਾਜਾ ਅਤੇ ਸ਼ਰਣ ਦਾ ਅਗਲਾ ਮੁਕਾਬਲਾ ਪੋਲੈਂਡ ਦੇ ਲੁਕਾਸ ਕੁਵੋਟ ਅਤੇ ਬਰਾਜੀਲ ਦੇ ਮਾਰਸੇਲੋ ਮੇਲੋ ਦੀ ਚੌਥਾ ਦਰਜਾ ਜੋਡ਼ੀ ਅਤੇ ਅਮਰੀਕਾ ਦੇ ਰਿਆਨ ਹੈਰੀਸਨ ਅਤੇ ਨਿੳੂਜ਼ੀਲੈਂਡ ਦੇ ਮਾਈਕ ਵੀਨਸ ਦੀਆਂ ਜੋਡ਼ੀਆਂ ਵਿਚਕਾਰ ਹੋਣ ਵਾਲੇ ਮੈਚ ਦੀ ਜੇਤੂ ਜੋਡ਼ੀ ਨਾਲ ਹੋਵੇਗਾ। ਭਾਰਤ ਦੀ ਨੌਜਵਾਨ ਜੋਡ਼ੀ ਨੇ ਪੰਜ ਏਸ ਲਾਏ ਅਤੇ ਪੰਜ ਬਰੇਕ ਪੁਆਇੰਟ ਮਿਲੇ ਅਤੇ ੳੁਹ ਇਨ੍ਹਾਂ ਵਿੱਚੋਂ ਦੋ ਨੂੰ ਹਾਸਲ ਕਰਨ ਵਿੱਚ ਕਾਮਯਾਬ ਰਹੇ। ਓਲੀਵਰ ਅਤੇ ਮੈੱਟ ਛੇ ਵਾਰ ਬ੍ਰੇਕ ਪੁਆਇੰਟ ਦਾ ਫਾਇਦਾ ਉਠਾਉਣ ਵਿੱਚ ਨਾਕਾਮ ਰਹੇ। ਇਸ ਤੋਂ ਇਲਾਵਾ ਭਾਰਤ ਦੇ ਰੋਹਨ ਬੋਪੰਨਾ ਅਤੇ ਕੈਨੇਡਾ ਦੀ ਗੈਬਰੀਅਲਾ ਡਾਰਬੋਵਸਕੀ ਦੀ ਸੱਤਵਾਂ ਦਰਜਾ ਜੋਡ਼ੀ ਨੇ ਕੱਲ੍ਹ ਮਿਸ਼ਰਤ ਡਬਲਜ਼ ਦੇ ਪਹਿਲੇ ਮੈਚ ਵਿੱਚਜੋਸਿਨ ਮੂਰ ਅਤੇ ਮੈੱਟ ਰੀਡ ਦੀ ਜੋਡ਼ੀ ਨੂੰ ਆਸਾਨੀ ਨਾਲ ਹਰਾ ਦਿੱਤਾ।    

Send this to a friend