ਰਾਮਪੁਰਾ ਫੂਲ, 2 ਜੂਨ ( ਮਨਪ੍ਰੀਤ ਸਿੰਘ ਗਿੱਲ)-ਐਸ .ਸੀ ਆਰ ਟੀ , ਮੋਹਾਲੀ ਵਲੋਂ ਸੈਸ਼ਨ 2015-16 ਦੇ ਈ ਟੀ ਟੀ ਪਹਿਲਾ ਕਲਾਸ ਦੇ ਐਲਾਨੇ ਨਤੀਜੇ ਅਨੁਸਾਰ ਫਤਿਹ ਕਾਲਜ ਆਫ ਐਜੂਕੈਸ਼ਨ ਦਾ ਨਤੀਜਾ ਜਿਲੇ ਵਿਚੋਂ ਬਹੁਤ ਹੀ ਸ਼ਾਨਦਾਰ ਰਿਹਾ ।ਈ ਟੀ ਟੀ ਕਾਲ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਪਹਿਲੇ ਦਰਜੇ ਵਿਚ ਪ੍ਰੀਖਿਆ ਪਾਸ ਕੀਤੀ ਹੈ ।ਇਸ ਸਬੰਧੀ ਕਾਲਜ ਦੇ ਮੈਨੈਜਿੰਗ ਡਾਇਰੈਕਟਰ ਸ੍ਰ . ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਸੇਲਬਰਾਹ ਦੀ ਵਿਦਿਆਰਥਣ ਕਮਲਜੀਤ ਕੌਰ 81 ਪ੍ਰਤੀਸ਼ਤ ਅੰਕ ਲੈਕੈ ਪੂਰੇ ਬਠਿੰਡੇ ਜਿਲੇ ਗਿਆਰਾਂ ਈ ਟੀ ਟੀ ਕਾਲਜਾਂ ਵਿਚੋਂ ਦੂਜਾ ਸਥਾਨ ਅਤੇ ਕਾਲਜ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਪਿੰਡ ਪੂਹਲਾ ਦੀ ਡਿੰਪਲ ਰਾਣੀ ਨੇ 78 ਪ੍ਰਤੀਸ਼ਤ ਅੰਕ ਲੈਕੇ ਦੂਜਾ ਸਥਾਨ ,ਪਿੰਡ ਮੰਡੀ ਖੁਰਦ ਦੀ ਹਰਪ੍ਰੀਤ 77 ਪ੍ਰਤੀਸ਼ਤ ਅੰਕ ਲੈਕੇ ਤੀਜਾ ਸਥਾਨ ਹਾਸਲ ਕੀਤਾ ਹੈ ।ਕਾਲਜ ਵਿਚ ਨਤੀਜਾ ਐਲਾਨ ਕਰਦਿਆਂ ਸੰਸਥਾ ਦੇ ਚੀਫ ਪੈਟਰਨ ਸ੍ਰੀ ਪੁਸ਼ਪਿੰਦਰ ਸਿੰਘ ਸਾਰੋਂ ,ਚੀਫ ਅਡਵਾਇਜਰ ਗੁਰਪ੍ਰੀਤ ਨੇ ਕਾਲਜ ਮਾਣ ਵਧਾਉਣ ਵਾਲੀਆਂ ਵਿਦਿਆਰਥਣਾਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ । ਸਮੂਹ ਈ ਟੀ ਟੀ ਸਟਾਫ ਨੂੰ ਮੁਬਾਰਕ ਵਾਦ ਦਿੰਦਿਆਂ ਕਾਲਜ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਨੇ ਕਿਹਾ ਕਿ ਈ ਟੀ ਟੀ ਕਲਾਸ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ,ਜਿਸਦਾ ਸਿਹਰਾ ਕਾਲਜ ਦੇ ਸਮੂਹ ਸਟਾਫ ਸਿਰ ਜਾਂਦਾ ਹੈ ,ਜਿੰਨਾਂ ਨੇ ਪੂਰੀ ਮਿਹਨਤ ਨਾਲ ਵਿਦਿਆਰਥਣਾਂ ਨੂੰ ਪੜਾਈ ਕਰਵਾਈ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਰਣਵੀਰ ਸਿੰਘ ਕਿੰਗਰਾ , ਲੈਕਚਰਾਰ ਕੁਮਾਰੀ ਸੈਲਜਾ ,ਲੈਕ. ਮਨਪ੍ਰੀਤ ਕੌਰ ,ਲੈਕ. ਮਨਜੀਤ ਕੌਰ ,ਲੈਕ. ਪਰਮਿੰਦਰ ਜੀਤ ਕੌਰ , ਲੈਕ. ਸਰੀਤਾ , ਲੈਕ .ਰਘਵਿੰਦਰ ਸਿੰਘ ,ਲੈਕ. ਹਰਪ੍ਰੀਤ ਕੌਰ ਤੋ ਇਲਾਵਾ ਸਾਰੇ ਵਿਭਾਗਾਂ ਦੇ ਮੁਖੀ ਤੇ ਅਧਿਆਪਕ ਹਾਜਰ ਸਨ ।