ਪੱਖੇ ਕਲਾਂ, 2 ਜੂਨ (ਪੰਜਾਬ ਟਾਇਮਜ਼ ਬਿਊਰੋ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ (ਆਈ. ਸੀ. ਐੱਸ. ਸੀ ਪੈਟਰਨ) ਪੱਖੋ ਕਲਾਂ ਵਿਖੇ ਸਕੂਲ ਦੀ ਮਨੇਜਿੰਗ ਕਮੇਟੀ ਦੇ ਪ੍ਰਧਾਨ ਬਾਬਾ ਚਰਨਪੁਰੀ ਜੀ, ਚੇਅਰਮੈਨ ਸ: ਰਵਿੰਦਰਜੀਤ ਸਿੰਘ ਜੀ ਅਤੇ ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਜੀ ਦੀ ਰਹਿਨੁਮਾਈ ਹੇਠ ਸਕੂਲ ਵਿੱਚ ਬੱਚਿਆਂ ਨੂੰ ਸੰਸਾਰ ਭਰ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਨਾਲ ਜੋੜੇ ਰੱਖਣ ਲਈ ਸਮੇਂ-ਸਮੇਂ ਸਕੂਲ ਵਿੱਚ ਅਲੱਗ-ਅਲੱਗ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਨੂੰ ਇਹਨਾਂ ਸਭ ਬਾਰੇ ਵਿੱਚ ਗਿਆਨ ਹੋਵੇ ਅੱਜ ਸਕੂਲ ਦੇ ਵਿੱਚ “ਵਰਲਡ ਨੋ ਤੰਬਾਕੂ ਡੇ” ਮਨਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਤੰਬਾਕੂ ਨਾ ਖਾਣ ਸੰਬੰਧੀ ਅਲੱਗ-ਅਲੱਗ ਤਸਵੀਰਾਂ ਬਣਾਈਆਂ ਜਿਸ ਵਿੱਚ ਨਸ਼ੇ ਮੁਕਤ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਇਸ ਗਤੀਵਿਧੀ ਦੌਰਾਨ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ “ਵਰਲਡ ਨੋ ਤੰਬਾਕੂ ਡੇ” ਵਰਲਡ ਹੈਲਥ ਓਰਗਨਾਈਜੇਸ਼ਨ ਵੱਲੋਂ ਤੰਬਾਕੂ ਖਾਣ ਨਾਲ ਖ਼ਰਾਬ ਹੋ ਰਹੀ ਇਨਸਾਨਾਂ ਦੀ ਸਿਹਤ ਅਤੇ ਉਸ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਦੇਖਦਿਆਂ ਮਨਾਉਣਾ ਸ਼ੁਰੂ ਕੀਤਾ ਗਿਆ? ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਪੂਰੇ ਸੰਸਾਰ ਨੂੰ ਤੰਬਾਕੂ ਅਤੇ ਸਿਗਰੇਟ ਵਰਗੇ ਨਸ਼ੇ ਤੋਂ ਮੁਕਤ ਕਰਾਉਣਾ ਹੈ। ਇਸ ਦੌਰਾਨ ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਜੀ ਨੇ ਬੱਚਿਆਂ ਨੂੰ “ਵਰਲਡ ਨੋ ਤੰਬਾਕੂ ਡੇ” ਨੂੰ ਸੰਬੋਧਨ ਕਰਦੇ ਦੱਸਿਆ ਕਿ ਤੰਬਾਕੂ ਅਤੇ ਸਿਗਰੇਟ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹਨ। ਇਸ ਦਾ ਸੇਵਨ ਕਰਨ ਨਾਲ ਇਨਸਾਨ ਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ, ਉਸਦੇ ਫੇਫੜੇ ਖ਼ਰਾਬ ਹੋ ਜਾਂਦੇ ਹਨ, ਉਹ ਇਨਸਾਨ ਆਮ ਇਨਸਾਨ ਵਾਂਗ ਆਪਣੀ ਜਿੰਦਗੀ ਜੀਣ ਦੇ ਕਾਬਿਲ ਨਹੀਂ ਰਹਿ ਜਾਂਦਾ? ਉਸਨੂੰ ਕੁਝ ਵੀ ਸਹੀ ਗਲਤ ਦਾ ਫ਼ਰਕ ਪਤਾ ਨਹੀਂ ਲੱਗਦਾ ਜਿਸ ਨਾਲ ਉਹ ਗਲਤ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਇਸ ਲਈ ਡਾਇਰੈਕਟਰ ਮੈਡਮ ਨੇ ਕਿਹਾ ਕਿ ਨਾ ਕਦੇ ਤੁਸੀਂ ਇਸ ਵਸਤੂ ਦਾ ਸੇਵਨ ਕਰਨਾ ਹੈ ਅਤੇ ਜੇਕਰ ਤੁਹਾਡੇ ਘਰ ਜਾਂ ਆਸ ਪੜੋਸ ਵਿੱਚ ਕੋਈ ਅਜਿਹਾ ਕਰਦਾ ਹੈ ਤਾਂ ਉਸਨੂੰ ਇਸ ਸੰਬੰਧੀ ਜਾਣਕਾਰੀ ਦੇਣਾ ਤਾਂ ਜੋ ਅਸੀਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਨਸ਼ਾ ਮੁਕਤ ਅਤੇ ਸਿਹਤਮੰਦ ਬਣਾ ਸਕੀਏ?