ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵਲੋਂ ਛੇਹਰਟਾ ਇਕਾਈ ਦੀ ਚੋਣ

image ਅੰਮ੍ਰਿਤਸਰ, 2 ਜੂਨ (ਸੁਨੀਲ ਗੁਪਤਾ) ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਰਜਿ ਪੰਜਾਬ ਦੀ ਛੇਹਰਟਾ ਇਕਾਈ ਦੀ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਸੰਜੀਵ ਪੁੰਜ ਦੀ ਅਗਵਾਹੀ ਹੇਠ ਗੁਰੂਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਕਰਵਾਈ ਗਈ। ਇਸ ਹੰਗਾਮੀ ਮੀਟਿੰਗ ਵਿਚ ਪੱਤਰਕਾਰਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਤੇ ਵਿਚਾਰ ਵਿਮੱਰਸ਼ ਕਰਨ ਮਗਰੋਂ ਹਰ ਸਾਲ ਦੀ ਤਰ੍ਹਾਂ ਛੇਹਰਟਾ ਇਕਾਈ ਦੀ ਚੋਣ ਕਰਵਾਈ ਗਈ। ਜਿਸ ਵਿਚ ਵਿਜੈ ਅਗਨਹੋਤਰੀ ਨੂੰ ਸਰਬਸਹਿਮਤੀ ਨਾਲ ਛੇਹਰਟਾ ਇਕਾਈ ਤੋਂ ਤੀਸਰੀ ਵਾਰ ਮੁੜ ਪ੍ਰਧਾਨ ਚੁਣ ਲਿਆ ਗਿਆ। ਇਸ ਦੇ ਨਾਲ ਹੀ ਲਲਿਤ ਸ਼ਰਮਾਂ ਨੂੰ ਸੀਨੀਅਰ ਮੀਤ ਪ੍ਰਧਾਨ,ਅਮਨਦੀਪ ਸਿੰਘ ਮਾਹਲ ਮੀਤ ਪ੍ਰਧਾਨ,ਨਿਤਿਨ ਕਾਲੀਆ ਨੂੰ ਜਨਰਲ ਸਕੱਤਰ,ਰਜਿੰਦਰ ਬਲੱਗਣ ਨੂੰ ਸਕੱਤਰ, ਮੁਕੇਸ਼ ਬੇਦੀ ਜੋਇੰਟ ਸੈਕਟਰੀ, ਹਰਜਿੰਦਰ ਕੁਮਾਰ ਐਗਜਕਟਿਵ ਮੈਂਬਰ, ਸੁੱਖ ਵਡਾਲੀ ਐਗਜਕਟਿਵ ਮੈਂਬਰ, ਅਵਤਾਰ ਸਿੰਘ ਐਗਜਕਟਿਵ ਮੈਂਬਰ, ਸੁਖਬੀਰ ਸਿੰਘ ਰਾਮੂਵਾਲ ਐਗਜਕਟਿਵ ਮੈਂਬਰ ਵਜੋਂ ਚੁਣਿਆ ਲਿਆ ਗਿਆ। ਇਹਨਾਂ ਸਾਰਿਆਂ ਆਹੁਦਿਆਂ ਲਈ ਚੁਣੇ ਗਏ ਨਵਨਿਯੁੱਕਤ ਅਹੁੱਦੇਦਾਰਾਂ ਨੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਦੀ ਐਗਜਕਟਿਵ ਬਾਡੀ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਦੀ ਲਗਾਈ ਗਈ ਇਸ ਜਿੰਮੇਵਾਰੀ ਲਈ ਉਹ ਤਨੋਂ ਮਨੋਂ ਸੇਵਾ ਨਿਭਾਉਣਗੇ। ਇਸ ਮੌਕੇ ਸੂਬਾ ਪ੍ਰਧਾਨ ਸੰਜੀਵ ਪੁੰਜ ਨੇ ਕਿਹਾ ਕਿ ਪੱਤਰਕਾਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਪ੍ਰੈਸ ਸੰਘਰਸ਼ ਬਰਦਾਸ਼ਤ ਨਹੀ ਕਰੇਗੀ ਤੇ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਹਮੇਸ਼ਾਂ ਸੰਘਰਸ਼ ਕਰਦੀ ਰਹੇਗੀ। ਇਸ ਮੌਕੇ ਸੁਨੀਲ ਗੁਪਤਾ ਐਡਵਾਈਜਰ ਪੰਜਾਬ, ਜੋਗਿੰਦਰ ਜੌੜਾ ਜਨਰਲ ਸਕੱਤਰ ਪੰਜਾਬ, ਹਰਜੀਤ ਸਿੰਘ ਗਰੇਵਾਲ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਨਿਰਮਲ ਚੋਹਾਨ ਮੀਤ ਪ੍ਰਧਾਨ ਸ਼ਹਿਰੀ, ਦੀਪਕ ਕੁਮਾਰ, ਮੋਹਨ ਹੰਸ,ਗੁਲਸ਼ਨ ਕੁਮਾਰ, ਰਾਹੁਲ ਸੇਠੀ, ਵਿਪਨ ਕੁਮਾਰ ਬਲੱਗਣ, ਦਿਨੇਸ਼ ਕੋਸ਼ਲ, ਰਮਨ ਵੋਹਰਾ, ਰਾਹੁਲ ਸ਼ਰਮਾਂ, ਮੈਡਮ ਰਾਧਿਕਾ, ਹੈਪੀ ਤੇਜਪਾਲ, ਜਸਬੀਰ ਸਿੰਘ ਧੰਜਲ ਆਦਿ ਹਾਜਿਰ ਸਨ।

Send this to a friend