June 20, 2026 5:56 am

ਪੱਤਰਕਾਰ ਮਲਹੋਤਰਾ ਦੀ ਮੌਤ ਦੇ ਸੋਗ ਵਜੋਂ ਮਾਛੀਵਾੜਾ ‘ਚ ਭਰਵਾਂ ਕੈਂਡਲ ਮਾਰਚ

ਮਾਛੀਵਾੜਾ ਸਾਹਿਬ, 25 ਸਤੰਬਰ (ਕਰਮਜੀਤ ਸਿੰਘ ਆਜ਼ਾਦ)-ਜਲੰਧਰ ਦੇ ਵਸਨੀਕ ਜਸਦੀਪ ਸਿੰਘ ਮਲਹੋਤਰਾ ਚੀਫ ਬਿਊਰੋ ਹਿੰਦੋਸਤਾਨ ਟਾਈਮਜ਼ ਦੀ ਹੋਈ ਮੌਤੇ ਦੇ ਸੋਗ ਵਜੋਂ ਅੱਜ ਪ੍ਰੈਸ ਕਲੱਬ ਮਾਛੀਵਾੜਾ ਵੱਲੋਂ ਇਲਾਕੇ ਦੇ ਹਰ ਇੱਕ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਮਾਛੀਵਾੜਾ ਦੇ ਮੇਨ ਚੌਂਕ ਤੋਂ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿਚ ਸ਼ਾਮਿਲ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਜਿੱਥੇ ਪੱਤਰਕਾਰ ਜਸਦੀਪ ਮਲਹੋਤਰਾ ਦੀ ਦੱਸੀ ਗਈ ਸੜਕ ਹਾਦਸੇ ਵਿਚ ਮੌਤ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਉਥੇ ਸੂਬੇ ਵਿਚ ਵਧਦੀ ਗੁੰਡਾਗਰਦੀ ਤੇ ਚਿੰਤਾ ਪ੍ਰਗਟ ਕਰਦਿਆਂ ਪੱਤਰਕਾਰਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਦੀ ਮੰਗ ਕੀਤੀ। ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਯੂਨੀਅਨ ਆਫ ਜਰਨਲਿਸਟ ਐਸੋ. ਦੇ ਪ੍ਰਧਾਨ ਜਸਪਾਲ ਸਿੰਘ ਹੇਰਾਂ, ਸਵਾਮੀ ਸੂਰੀਆ ਪ੍ਰਤਾਪ, ਰਾਮ ਗੋਪਾਲ ਸੋਫਤ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰੀ ਨੂੰ ਜੇਕਰ ਗੁੰਡਾ ਅਨਸਰਾਂ ਤੋਂ ਨਾ ਬਚਾਇਆ ਗਿਆ ਤਾਂ ਭਵਿੱਖ ਦੇ ਵਿਚ ਪੱਤਰਕਾਰਾਂ ਲਈ ਫੀਲਡ ਦੇ ਵਿਚ ਕੰਮ ਕਰਨਾ ਹੋਰ ਵੀ ਜੋਖਮ ਭਰਿਆ ਹੋ ਜਾਵੇਗਾ। ਉਪਰੋਕਤ ਆਗੂਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੱਤਰਕਾਰ ਜਸਦੀਪ ਸਿੰਘ ਮਲਹੋਤਰਾ ਨੇ ਪੰਜਾਬ ਵਿਚ ਰੇਤ ਮਾਫੀਆ ਵੱਲੋਂ ਲੋਕਾਂ ਦੀ ਅੰਨ੍ਹੇਵਾਹ ਕੀਤੀ ਜਾ ਰਹੀ ਲੁੱਟ ਨੂੰ ਬੇਨਕਾਬ ਕੀਤਾ ਅਤੇ ਉਸਦੀ ਮੌਤ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਇਸ ਗੱਲ ਦਾ ਪਤਾ ਲੱਗ ਸਕੇ ਕਿ ਇਹ ਹਾਦਸਾ ਹੈ ਜਾਂ ਸੋਚੀ ਸਮਝੀ ਸ਼ਾਜਿਸ਼ ਅਧੀਨ ਕੀਤਾ ਗਿਆ ਕਤਲ ਹੈ। ਉਨ੍ਹਾਂ ਮ੍ਰਿਤਕ ਦੇ ਪਰਿਵਾਰ ਨੂੰ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕਰਦਿਆਂ ਉਸਦੀ ਪਤਨੀ ਨੂੰ ਕਿਸੇ ਸਰਕਾਰੀ ਉਚ ਅਹੁਦਾ ਦੇਣ ਦੀ ਮੰਗ ਕੀਤੀ ਅਤੇ ਪੰਜਾਬ ਵਿਚ ਕੰਮ ਕਰਦੇ ਪੱਤਰਕਾਰਾਂ ਦੀ ਜਾਨ ਮਾਲ ਦੀ ਰਾਖੀ ਲਈ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਦਲਜੀਤ ਸਿੰਘ ਗਿੱਲ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਤੇਜਿੰਦਰ ਸਿੰਘ ਕੂੰਨਰ, ਪ੍ਰਦੇਸ਼ ਸਕੱਤਰ ਕਸਤੂਰੀ ਲਾਲ ਮਿੰਟੂ, ਜ਼ਿਲ੍ਹਾ ਕਾਂਗਰਸ ਦੇ ਉਪ ਪ੍ਰਧਾਨ ਸ਼ਕਤੀ ਆਨੰਦ, ਬਲਾਕ ਪ੍ਰਧਾਨ ਸੁਰਿੰਦਰ ਕੁੰਦਰਾ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਜਨ.ਸਕੱਤਰ ਰੁਪਿੰਦਰ ਸਿੰਘ ਬੈਨੀਪਾਲ, ਕੌਮੀ ਜਨ. ਸਕੱਰਤ ਬਲਬੀਰ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਕਰਮਜੀਤ ਸਿੰਘ ਗਰੇਵਾਲ, ਦਵਿੰਦਰ ਸਿੰਘ ਬਵੇਜਾ, ਸਪੋਰਟਸ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਜੱਜ, ਆੜ੍ਹਤੀ ਅਰਵਿੰਦਰਪਾਲ ਸਿੰਘ ਵਿੱਕੀ, ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ, ਬਲਵਿੰਦਰ ਸਿੰਘ ਭਮਾਂ ਕਲਾਂ, ਬਲਬੀਰ ਸਿੰਘ ਟਾਂਡਾ, ਰੋਜ਼ੀ ਮਹਿੰਦਰੂ, ਅਜੇਪਾਲ ਸਿੰਘ ਗਿੱਲ, ਤੇਜਿੰਦਰਪਾਲ ਸਿੰਘ ਬਰਾੜ, ਅਜੇ ਬਾਂਸਲ, ਮਨਰਾਜ ਸਿੰਘ ਲੁਬਾਣਗੜ੍ਹ, ਗੁਰਦੀਪ ਸਿੰਘ ਕੰਗ, ਪੱਤਰਕਾਰ ਕੁਲਦੀਪ ਸਿੰਘ ਬਰਮਾਲੀਪੁਰ, ਰਾਮਦਾਸ ਬੰਗੜ, ਅਰਵਿੰਦਰ ਲਿੱਟ, ਮਹੇਸ਼ਇੰਦਰ ਸਿੰਘ ਮਾਂਗਟ, ਬਿੱਟੂ ਬੇਦੀ, ਅੰਮ੍ਰਿਤਪਾਲ ਸਿੰਘ, ਰੁਪਿੰਦਰ ਕੌਰ ਭੰਗੂ, ਭੁਪਿੰਦਰ ਸਿੰਘ ਭੰਗੂ, ਪ੍ਰੈਸ ਕਲੱਬ ਮਾਛੀਵਾੜਾ ਦੇ ਚੇਅਰਮੈਨ ਸੁਖਵੰਤ ਸਿੰਘ ਗਿੱਲ, ਪ੍ਰਧਾਨ ਗੁਰਦੀਪ ਸਿੰਘ ਟੱਕਰ, ਸੀਨੀਅਰ ਪੱਤਰਕਾਰ ਜਸਵਿੰਦਰ ਸਿੰਘ ਸਚਦੇਵਾ, ਜਨ. ਸਕੱਤਰ ਗੁਰਮੁਖ ਦੀਪ, ਕੈਸ਼ੀਅਰ ਉਮੇਸ਼ ਜੈਨ, ਕਰਮਜੀਤ ਸਿੰਘ ਆਜ਼ਾਦ, ਹਰਪ੍ਰੀਤ ਸਿੰਘ, ਜਗਦੀਸ਼ ਰਾਏ ਬੌਬੀ, ਸ਼ੈਂਕੀ ਸ਼ਰਮਾ, ਦੀਪਕ ਕੁਮਾਰ, ਡਾ. ਜਸਵੀਰ ਸਿੰਘ ਰਾਣਾ, ਕੇਵਲ ਸਿੰਘ ਕੱਦੋਂ, ਚਰਨਜੀਤ ਸਿੰਘ ਲਿੱਟ, ਬਾਵਾ ਵਰਮਾ, ਆਸ਼ੂ ਸ਼ਰਮਾ, ਭੂਸ਼ਨ ਜੈਨ, ਵਰੁਣ ਗੋਇਲ, ਸੰਨੀ ਸੂਦ, ਪ੍ਰੀਤ ਗੋਗੀਆ, ਸੰਨੀ ਕਪੂਰ, ਸ਼ੈਂਕੀ ਸੋਨੀ, ਸਰਪੰਚ ਹਰਨੇਕ ਸਿੰਘ ਹੇਰਾਂ, ਜਸਵੀਰ ਸਿੰਘ ਹੇਰਾਂ ਆਦਿ ਵੀ ਮੌਜੂਦ ਸਨ।

Send this to a friend