ਰਾਏਕੋਟ, 25 ਸਤੰਬਰ (ਚਮਕੌਰ ਸਿੰਘ ਦਿਓਲ)-ਸਥਾਨਕ ਸ਼ਹਿਰ ਦੇ ਹਰੀ ਸਿੰਘ ਨਲਵਾ ਚੌਂਕ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਟੋਏ ਵਿੱਚ ਜਾ ਕੇ ਖੰਭੇ ਨਾਲ ਟਕਰਾ ਗਈ, ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਫੋਰਡ ਆਈਕੌਨ ਕਾਰ ਨੰਬਰ ਡੀ.ਐਲ- 8ਐਸ.ਵਾਈ-0073 ਜਿਸ ਵਿੱਚ ਕਿ ਦੋ ਨੌਜਵਾਨ ਸਵਾਰ ਸਨ, ਰਾਏਕੋਟ ਬਸ ਸਟੈਂਡ ਤੋਂ ਜਦ ਹਰੀ ਸਿੰਘ ਨਲਵਾ ਚੌਂਕ ਵੱਲ ਨੂੰ ਆ ਰਹੇ ਸਨ

ਤਾਂ ਉਨ੍ਹਾਂ ਦੀ ਕਾਰ ਅਚਾਨਕ ਸੜਕ ਦੇ ਡਿਵਾਈਡਰ ਨੂੰ ਟਕਰਾ ਕੇ ਇੱਕ ਮੋਟਰਸਾਈਕਲ ਨੂੰ ਚਪੇਟ ਵਿੱਚ ਲੈਂਦੀ ਹੋਈ ਸੜਕ ਕਿਨਾਰੇ ਖਤਾਨਾ ਵਿੱਚ ਜਾ ਕੇ ਇੱਕ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਕਾਰ ਸਵਾਰ ਨੌਜਵਾਨ ਸਹੀ ਸਲਾਮਤ ਬਚ ਗਏ, ਜਿੰਨ੍ਹਾਂ ਦੀ ਪਛਾਣ ਜਸਵੀਰ ਸਿੰਘ ਵਾਸੀ ਕਲਿਆਣ ਅਤੇ ਬਖਸੀਸ਼ ਸਿੰਘ ਵਜ਼ੋਂ ਦੱਸੀ ਜਾਂਦੀ ਹੈ, ਲੇਕਿਨ ਸੜਕ ਕਿਨਾਰੇ ਇੱਕ ਪਲੈਟੀਨਾ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਜਸਪਾਲ ਸਿੰਘ ਅਤੇ ਬਿਕਰਮਜੀਤ ਸਿੰਘ ਕਾਰ ਦੀ ਚਪੇਟ ਵਿੱਚ ਆ ਗਏ ਅਤੇ ਉਨ੍ਹਾਂ ਵਿੱਚੋਂ ਬਿਕਰਮਜੀਤ ਸਿੰਘ ਦੇ ਜਖਮੀ ਹੋਣ ਦੀ ਖ਼ਬਰ ਹੈ, ਜਿਸਨੂੰ ਕਿ ਇਲਾਜ ਲਈ ਹਸਪਤਾਲ ਭੇਜਿਆ ਗਿਆ।