ਫਤਹਿਗੜ੍ਹ ਸਾਹਿਬ, 25 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-‘ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਾਰੇ ਸਰਕਲਾ ਦੀਆਂ ਇਨਸਾਫ਼ ਰੈਲੀ ਸੰਬੰਧੀ ਮੀਟਿੰਗ ਹੋਣ ਉਪਰੰਤ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਸ. ਸ਼ਿੰਗਾਰਾ ਸਿੰਘ ਬਡਲਾ ਪ੍ਰਧਾਨ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 28 ਸਤੰਬਰ ਨੂੰ ਨੌਸ਼ਹਿਰਾਂ ਪੰਨੂਆਂ ਤਰਨਤਾਰਨ ਵਿਖੇ ਪੰਜਾਬ, ਜੰਮੂ, ਦਿੱਲੀ, ਹਰਿਆਣਾ ਪੱਧਰ ਦੀ ਇੰਨਸਾਫ਼ ਰੈਲੀ ਕੀਤੀ ਜਾਵੇਗੀ ਜੋ ਕਿ ਪੰਜਾਬ ਅਤੇ ਹੋਰ ਸੂਬਿਆਂ ਵਿਚ ਫੈਲੀ ਭੁੱਖਮਰੀ, ਬੇਰੁਜ਼ਗਾਰੀ, ਮੁਲਾਜ਼ਮਾਂ ਦੀ ਹੋ ਰਹੀ ਖੱਜਲ-ਖੁਆਰੀ ਤੇ ਪੰਜਾਬ ਵਿਚ ਫੈਲੇ ਨਸ਼ਿਆਂ ਦੇ ਕਾਰਨ ਬਰਬਾਦ ਹੋ ਰਹੀ ਨੌਜ਼ਵਾਨੀ ਦੇ ਵਿਰੋਧ ਵਿਚ ਹੋਵੇਗੀ।

ਉਨ੍ਹਾਂ ਨੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੈਲੀ ਵਿਚ ਪਹੁੰਚਣ ਲਈ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਲਗਾਈਆਂ ਗਈਆਂ ਡਿਊਟੀਆਂ ਅਤੇ ਹੋਏ ਇਕੱਠਾ ਦੇ ਦੌਰਿਆਂ ਦੀ ਸਮਾਪਤੀ ਉਪਰੰਤ ਦਾਅਵਾ ਕੀਤਾ ਕਿ ਇਸ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਹ ਰੈਲੀ ਇਕੱਠ ਪੱਖੋ ਰਿਕਾਰਡ ਵਾਲੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਰੈਲੀ ਤੋਂ ਬਾਅਦ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਵੱਡੇ ਬਦਲਾਅ ਅਤੇ ਜਾਗ੍ਰਿਤੀ ਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਕੌਮ ਨਾਲ 1947 ਤੇ 1978 ਵਿਚ ਹੋਈ ਬੇਇਨਸਾਫ਼ੀ ਬਾਰੇ ਕੌਮ ਨੂੰ ਜਾਗਰੂਕ ਕਰਨਾ ਹੈ। ਇਸ ਮੌਕੇ ਸ. ਸਿੰਗਾਰਾਂ ਸਿੰਘ ਬਡਲਾ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਸ. ਰਣਜੀਤ ਸਿੰਘ ਚੀਮਾ ਦਫ਼ਤਰ ਸਕੱਤਰ, ਸ. ਧਰਮ ਸਿੰਘ ਕਲੌੜ, ਸ. ਗੁਰਪ੍ਰੀਤ ਸਿੰਘ ਦੁੱਲਵਾ, ਗੁਰਪ੍ਰੀਤ ਸਿੰਘ ਪੀਰਜੈਨ, ਦਰਬਾਰਾ ਸਿੰਘ ਮੰਡੋਫਲ ਅਤੇ ਲੱਖਾ ਮਹੇਸ਼ਪੁਰੀਆ ਹਾਜ਼ਰ ਸਨ।’