ਤਰਨ ਤਾਰਨ, 29 ਮਈ (ਆਹਲੂਵਾਲੀਆ, ਹਰਜੀਤ ਖਾਰਾ)- ਆਲ ਇੰਡੀਆ ਕ੍ਰਾਂਤੀ ਕਾਰੀ ਲੋਕ ਚੇਤਨਾ ਮੰਚ ਰਜਿ: ਪੰਜਾਬ ਦੇ ਚੇਅਰਮੈਨ ਜਥੇਦਾਰ ਸੋਹਣ ਸਿੰਘ ਰੱਖੜਾ ਕਥਾ ਵਾਚਕ ਨੇ ਸ੍ਰੋਮਣੀ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਕਿ ਸ਼ਹੀਦਾਂ ਦਾ ਪੁੰਜ਼ ਬਾਣੀ ਦੇ ਬੋਹਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸੋਏ ਸ਼ਹਿਰ ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਪਵਿੱਤਰ ਤੇ ਇਤਿਹਾਸਕ ਨਗਰ ਤੋ ਲਾਈਵ ਪ੍ਰੋਗਰਾਮ ਹਰ ਰੋਜ਼ ਟੈਲੀਕਾਸਟ ਕੀਤਾ ਜਾਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਣਮੁੱਲ ਦਾਤ ਸਿੱਖਾਂ ਨੂੰ ਅਧਆਤਮਿਕ ਸੇਧ ਦੇਣ ਵਾਲੇ ਦੀ ਨਗਰੀ ਤੋ ਪਹਿਲਾ ਹੀ ਇਹ ਕਰ ਦੇਣਾ ਚਾਹੀਦਾ ਸੀ, ਸ੍ਰ: ਰੱਖੜਾ ਸਹਿਰਾਂ ਦੇ ਸੰਮੂਹ ਬੁਧੀਜੀਵੀਆ ਤੇ ਸਮੂੰਹ ਸੰਗਤਾ ਨੇ ਪ੍ਰਧਾਨ ਕ੍ਰਿਪਾਲ ਸਿੰਘ ਬੰਡੂਗਰ ਤੋ ਮੰਗ ਕੀਤੀ ਹੈ। ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਲਾਈਵ ਚਲਾਇਆ ਜਾਵੇ।