ਸੰਗਰੂਰ, 29 ਮਈ (ਹਰਜੀਤ ਸਿੰਘ ਹਸਨਪੁਰੀ)- ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ 12ਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਬਿਹਤਰ ਪ੍ਰਦਰਸ਼ਨ ਰਿਹਾ ਹੈ। ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵਿਚ ਨਤੀਜੇ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ। ਬੇਹਤਰ ਪ੍ਰਦਰਸ਼ਨ ਵਾਲੇ ਵਿਦਿਆਰਥੀ ਖੁਸ਼ੀ ‘ਚ ਬਾਗ਼ੋਬਾਗ਼ ਸਨ ਅਤੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ। ਇੱਥੇ ਹੋਲੀ ਹਾਰਟ ਸੀਨੀਅਰ ਸੈਕੰਡਰੀ ਕਾਨਵੈਂਟ ਸਕੂਲ ਮੰਗਵਾਲ ਦੇ ਵਿਦਿਆਰਥੀਆਂ ਨੇ ਨਤੀਜੇ ਵਿਚ ਬੇਹਤਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਚੰਨਪ੍ਰੀਤ ਕੌਰ ਨੇ ਦੱਸਿਆ ਕਿ ਸੀਬੀਐਸਈ ਦੇ 12ਵੀਂ ਦੇ ਨਤੀਜੇ ਵਿਚ ਸਕੂਲ ਵਿਦਿਆਰਥੀ ਅਨਮੋਲ ਸ਼ਰਮਾ ਵੱਲੋਂ ਨਾਨ ਮੈਡੀਕਲ ਦੇ ਫਿਜ਼ਿਕਸ ਵਿਸ਼ੇ ‘ਚੋਂ 95, ਗਣਿਤ ‘ਚੋਂ 93, ਕੈਮਿਸਟਰੀ ‘ਚੋਂ 90, ਸੋਹਣਪ੍ਰੀਤ ਕੌਰ ਨੇ ਨਾਨ ਮੈਡੀਕਲ ਦੇ ਫਿਜ਼ਿਕਸ ‘ਚੋਂ 95, ਕੈਮਿਸਟਰੀ ‘ਚੋਂ 90, ਸਤਵੀਰ ਕੌਰ ਨੇ ਮੈਡੀਕਲ ‘ਚ ਬਾਇਓਲੋਜੀ ਵਿੱਚੋਂ 95, ਯੁਵਰਾਜ ਅੱਤਰੀ ਨੇ ਆਰਟਸ ਦੇ ਫਿਜ਼ੀਕਲ ਐਜੂਕੇਸ਼ਨ ‘ਚ 99, ਜਿਓਗ੍ਰਾਫ਼ੀ ‘ਚੋਂ 95, ਗੁਰਪ੍ਰੀਤ ਕੌਰ ਨੇ ਕਾਮਰਸ ਦੀ ਬਿਜ਼ਨਸ ਸਟੱਡੀ ‘ਚੋਂ 88 ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਬਸੰਤ ਵੈਲੀ ਪਬਲਿਕ ਸਕੂਲ ਲੱਡਾ ਦੇ ਚੇਅਰਮੈਨ ਸੰਜੇ ਗੁਪਤਾ ਨੇ ਨਤੀਜੇ ਬਾਰੇ ਜਾਣੂ ਕਰਾਉਂਦਿਆਂ ਦੱਸਿਆ ਕਿ ਸਕੂਲ ਦੇ 91 ਵਿਦਿਆਰਥੀਆਂ ਵੱਲੋਂ 12ਵੀਂ ਦੀ ਪ੍ਰੀਖਿਆ ਦਿੱਤੀ ਸੀ। ਸਾਇੰਸ ਗਰੁੱਪ ‘ਚੋਂ ਪਾਰੁਲ ਨੇ 91.4 ਫ਼ੀਸਦ, ਦੀਪਾਂਕਸ਼ੀ ਨੇ 89 ਫ਼ੀਸਦ, ਸਹਿਜਪਾਲ ਸਿੰਘ ਨੇ 88.2 ਫ਼ੀਸਦ, ਹਰਕੋਮਲ ਬਰਾੜ, ਪ੍ਰੀਤੀ ਅਤੇ ਸਿਵਾਏ ਮੋਦੀ ਵੱਲੋਂ 88.2 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ। ਕਾਮਰਸ ਗਰੁੱਪ ਵਿਚੋਂ ਸ਼ਗੁਨ ਮਿੱਤਲ ਵਲੋਂ 93 ਫ਼ੀਸਦ, ਤਰੂਸ਼ੀ ਨੇ 92.2 ਫ਼ੀਸਦ, ਸ਼ੁਭਮ ਨੇ 91 ਫ਼ੀਸਦ, ਮਨੀਸ਼ਾ ਨੇ 90 ਫ਼ੀਸਦ, ਭੂਮਿਕਾ ਨੇ 87 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੇ ਪ੍ਰਿੰਸੀਪਲ ਮੋਹਨਜੀਤ ਕੌਰ ਨੇ ਸਕੂਲ ਨਤੀਜੇ ‘ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਬੇਹਤਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।