ਮੋਫਰ ਨੇ ਖੁੱਲਾ ਦਰਬਾਰ ਲਗਾਕੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

image ਸਰਦੂਲਗੜ, 29 ਮਈ (ਵਿਪਨ ਗੋਇਲ, ਬਲਜੀਤ ਪਾਲ)- ਹਲਕਾ ਸਰਦੂਲਗੜ ਤੌੰ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੇ ਸਥਾਨਕ ਮਾਰਕਿਟ ਕਮੇਟੀ ਦੇ ਦਫਤਰ ਵਿੱਚ ਖੁੱਲਾ ਦਰਬਾਰ ਲਗਾ ਕੇ ਲੋਕਾ ਦੀਆਂ ਸ਼ਿਕਾਇਤਾਂ ਸੁਣੀਆ। ਇਸ ਖੁੱਲੇ ਦਰਬਾਰ ਵਿੱਚ ਹਲਕੇ ਦੀਆ ਪੰਚਾਇਤਾ ਤੋ ਇਲਾਵਾ ਆਮ ਲੋਕਾ ਨੇ ਭਾਗ ਲਿਆ ਇਸ ਮੌਕੇ ਤੇ ਸਾਬਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਪੰਜਾਬ ਦੇ ਲੋਕਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਕਿਸਾਨਾ ਦੀਆ ਮੁਸ਼ਕਿਲਾ ਦੇ ਨਾਲ ਨਾਲ ਪਿੰਡਾ ਦੇ ਵਿਕਾਸ ਨੂੰ ਪਹਿਲ ਦੇ ਆਧਾਰ ਤੇ ਮੁਕੰਬਲ ਕਰਵਾਇਆ ਜਾਵੇਗਾ ।ਗਰੀਬੀ ਦੀ ਰੇਖਾ ਹੇਠ ਰਹਿ ਰਹੇ ਗਰੀਬ ਪਰਿਵਾਰਾ ਨੂੰ ਆਟਾ, ਦਾਲ ਸਸਤੇ ਭਾਵ ਵਿੱਚ ਦੇਣ ਲਈ ਪੰਜਾਬ ਸਰਕਾਰ ਯੋਜਨਾਬੱਧ ਢੰਗ ਨਾਲ ਚਾਲੂ ਕਰਨ ਲਈ ਸਕੀਮ ਤਿਆਰ ਕਰ ਰਹੀ ਹੈ। ਕਿਸੇ ਵੀ ਗਰੀਬ ਪਰਿਵਾਰ ਨੂੰ ਇਸ ਸਕੀਮ ਤੋ ਬਾਝਾ ਨਹੀ ਰੱਖਿਆਂ ਜਾਵੇਗਾ । ਇਸ ਮੌਕੇ ਤੇ ਕਾਂਗਰਸ ਦੇ ਜਿਲਾ ਪ੍ਰਧਾਨ ਵਿਕਰਮਜੀਤ ਸਿੰਘ ਮੋਫਰ ਸਾਬਕਾ ਚੇਅਰਮੈਨ ਸੱਤਪਾਲ ਵਰਮਾ, ਵਪਾਰ ਮੰਡਲ ਦੇ ਪ੍ਰਧਾਨ ਮੱਥਰਾ ਦਾਸ ਗਰਗ, ਸੁਖਵਿੰਦਰ ਸਿੰਘ ਸੁੱਖਾ ਭਾਊ, ਮਾਰਕਿਟ ਕਮੇਟੀ ਦੇ ਸਕੱਤਰ ਜਗਤਾਰ ਸਿੰਘ ਫੱਗੂ, ਐਸ.ਐਚ.ਉ ਜੋੜਕਿਆ ਹਰਪ੍ਰੀਤ ਸਿੰਘ, ਸਬ ਇੰਸਪੈਕਟਰ ਸਰਦੂਲਗੜ ਜਸਪ੍ਰੀਤ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਸੁਖਵਿੰਦਰ ਸਿੰਘ ਨਾਹਰਾ, ਗੁਰਦੀਪ ਸਿੰਘ ਕਾਲਾ, ਜੀਤ ਸਿੰਘ ਸਾਬਕਾ ਐਮ.ਸੀ, ਬਲਕਰਨ ਸਿੰਘ ਗੋਲਡੀ, ਗੁਰਲਾਲ ਸਿੰਘ ਸੋਨੀ, ਆਤਮ ਪ੍ਰਕਾਸ਼ ਲੱਛੀ, ਸੰਦੀਪ ਸਿੰਘ ਪੀ.ਏ ਮੋਫਰ, ਮਦਨ ਲਾਲ ਸਾਬਕਾ ਸਰਪੰਚ ਖੈਰਾ ਕਲ੍ਹਾਂ, ਸ਼ਿੰਦਰ ਸਿੰਘ ਸਾਬਕਾ ਸਰਪੰਚ ਝੰਡਾ ਕਲ੍ਹਾਂ ਆਦਿ ਮੌਜੂਦ ਸਨ।

Send this to a friend