ਬਜਟ ਸੈਸ਼ਨ 15 ਜੂਨ ਤੋਂ ਸ਼ੁਰੂ ਹੋਣ ਦੀ ਉਮੀਦ-ਕੈਬਿਨੇਟ ਵੱਲੋਂ ਪ੍ਰਵਾਨਗੀ ਅੱਜ

image ਚੰਡੀਗੜ੍ਹ, 29 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 15 ਜੂਨ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ ਜਿਸ ਬਾਰੇ ਰਸਮੀ ਫ਼ੈਸਲਾ ਮੰਗਲਵਾਰ ਨੂੰ ਹੋਣ ਵਾਲੀ ਪੰਜਾਬ ਮੰਤਰੀ ਮੰਡਲ ਦੀ ਬੈਠਕ ਚ ਕੀਤਾ ਜਾਏਗਾ। ਪਹਿਲਾਂ ਇਹ ਸੈਸ਼ਨ 8 ਜੂਨ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਸੀ ਪਰ ਹੁਣ ਸੈਸ਼ਨ 1 ਹਫਤਾ ਅੱਗੇ ਪੈਣ ਦੀ ਸੰਭਾਵਨਾ ਹੈ। ਕਿਓਂਕਿ ਕੈਪਟਨ ਸਰਕਾਰ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬਜਟ ਵਿਚ ਕਿਸਾਨੀ ਕਰਜ਼ੇ ਤੇ ਹੋਰ ਵਰਗਾਂ ਲਈ ਵੀ ਕਈ ਐਲਾਨ ਹੋ ਸਕਦਾ ਹੈ। ਕਈ ਅਹਿਮ ਬਿੱਲ ਵੀ ਸਰਕਾਰ ਵਲੋਂ ਇਸ ਸੈਸ਼ਨ ਵਿਚ ਲਿਆਂਦੇ ਜਾਣ ਦੀ ਉਮੀਦ ਹੈ ਜਿਸ ਵਿਚ ਸਭ ਤੋਂ ਅਹਿਮ ਨਵੇਂ ਸੀਪੀਐਸ ਲਗਾਉਣ ਸਬੰਧੀ ਵੀ ਲਿਆਂਦਾ ਜਾ ਸਕਦਾ ਹੈ। ਇਸ ਬਿੱਲ ਬਾਰੇ ਵੀ ਮੰਤਰੀ ਮੰਡਲ ਦੀ ਬੈਠਕ ਵਿਚ ਚਰਚਾ ਕੀਤੀ ਜਾ ਸਕਦੀ ਹੈ। ਜੀ ਐਸ ਟੀ ਡੀ ਲਾਗੂ ਹੋਣ ਨਾਲ ਸੂਬੇ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਕੈਬਿਨੇਟ ਵਿਚ ਵਿਚਾਰ ਚਰਚਾ ਹੋਏਗੀ ਜਿਸਦੇ ਆਧਾਰ ਤੇ ਹੀ ਬਜਟ ਦੇ ਖਰਚੇ ਤਹਿ ਹੋਣਗੇ। ਸਰਕਾਰ ਬਜਟ ਸੈਸ਼ਨ ਵਿੱਚ ਪੰਜਾਬ ਦੀ ਵਿੱਤੀ ਸਥਿਤੀ ਬਾਰੇ ਇੱਕ ਵਾਈਟ ਪੇਪਰ ਵੀ ਲਿਆ ਰਹੀ ਹੈ। ਇਸ ਪੇਪਰ ਦੀ ਤਿਆਰੀ ਵਿੱਚ ਅਜੇ ਕੁਝ ਸਮਾਂ ਲਗਣਾ ਹੈ। ਸਰਕਾਰ ਸੈਸ਼ਨ ਵਿੱਚ ਪੂਰੀ ਤਿਆਰੀ ਨਾਲ ਉਤਰਨਾ ਚਾਹੁੰਦੀ ਹੈ। ਇਸ ਲਈ ਸੈਸ਼ਨ ਨੂੰ ਅੱਗੇ ਪਾਇਆ ਜਾ ਸਕਦਾ ਹੈ।

Send this to a friend