ਮੂਨਕ, 28 ਮਈ (ਕੁਲਵੰਤ ਦੇਹਲਾ)- ਨਜ਼ਦੀਕੀ ਪਿੰਡ ਲੇਹਲ ਕਲਾਂ ਦੇ ਇੱਕ ਕਿਸਾਨ ਵੱਲੋਂ ਕਰਜੇ ਅਤੇ ਆਰਥਿਕ ਤੰਗੀ ਕਾਰਨ ਸਲਫਾਸ ਖਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲੇਹਲ ਕਲਾਂ ਦੇ ਕਿਸਾਨ ਦਿਆਂ ਸਿੰਘ ਪੁੱਤਰ ਰਾਮਕਰਨ ਸਿੰਘ ਉਮਰ 25 ਸਾਲ ਨੇ ਕਰਜੇ ਅਤੇ ਆਰਥਿਕ ਤੰਗੀ ਕਾਰਨ ਅੱਜ ਸਲਫਾਸ ਖਾ ਕੇ ਖੁਦਕਸੀ ਕਰ ਲਈ ਜੋ ਤਰਖਾਣ ਜਾਤੀ ਨਾਲ ਸਬੰਧ ਰੱਖਦਾ ਸੀ। ਮ੍ਰਿਤਕ ਦੇ ਚਚੇਰੇ ਭਰਾ ਬੁਟਾ ਸਿੰਘ ਅਤੇ ਸਾਬਕਾ ਸਰਪੰਚ ਦਰਸਨ ਸਿੰਘ ਨੇ ਦੱਸਿਆ ਕਿ ਇਸ ਕੋਲ ਇੱਕ ਏਕੜ ਜਮੀਨ ਸੀ। ਜੋ ਕਿ ਖੇਤੀ ਦੇ ਨਾਲ ਮਜਦੂਰੀ ਦਾ ਕੰਮ ਵੀ ਕਰਦਾ ਸੀ ਉਹ ਕਾਫੀ ਦਿਨਾ ਤੋ ਮਾਨਸਿਕ ਪਰੇਸਾਨ ਰਹਿੰਦਾ ਸੀ ਜਿਸ ਸਿਰ ਤਿੰਨ ਲੱਖ ਦਾ ਕਰਜਾ ਹੈ ਦਿਆਂ ਸਿੰਘ ਆਪਣੇ ਪਿੱਛੇ ਪਤਨੀ ਸਮੇਤ ਦੋ ਬੱਚੇ ਲੜਕੀ 4 ਸਾਲ ਅਤੇ ਲੜਕਾ ਢਾਈ ਸਾਲ ਛੱਡ ਗਿਆ ਹੈ।