ਕਾਦੀਆਂ, 28 ਅਪ੍ਰੈਲ (ਅਬਦੁਲ ਸਲਾਮ ਤਾਰੀ)- ਅੱਜ ਦੇਰ ਸ਼ਾਮ ਨੂੰ ਹੋਏ ਸੜਕ ਹਾਦਸੇ ਚ ਮਾਂ ਬੇਟੇ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੋਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਾਜ ਰਾਣੀ (45) ਪਤਨੀ ਸਾਈ ਦਾਸ ਵਾਸੀ ਮੁਹੱਲਾ ਧਰਮਪੁਰਾ ਆਪਣੇ ਪੁਤੱਰ ਪੁਸ਼ਪ ਨਾਲ ਬਟਾਲਾ ਤੋਂ ਕਾਦੀਆਂ ਮੋਟਰ ਸਾਇਕਲ ਤੇ ਆ ਰਹੇ ਸਨ। ਜਦੋਂ ਇਹ ਪੈਟਰੋਲ ਪੰਪ ਨੇੜੇ ਥਿੰਦ ਧਾਰੀਵਾਲ ਕੋਲ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਇਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ ਅਤੇ ਮੋਕੇ ਤੋਂ ਫਰਾਰ ਹੋ ਗਿਆ।ਇਸ ਘਟਨਾ ਚ ਦੋਂਵੇ ਮਾਂ ਬੇਟੇ ਦੀ ਮੋਕੇ ਤੇ ਹੀ ਮੋਤ ਹੋ ਗਈ। ਪਤਾ ਲਗਾ ਹੈ ਕਿ ਮ੍ਰਿਤਕ ਰਾਜ ਰਾਣੀ ਬਟਾਲਾ ਚ ਬਿਜਲੀ ਬੋਰਡ ਦੇ ਦਫਤਰ ਕੰਮ ਕਰਦੀ ਸੀ। ਅਤੇ ਉਹ ਆਪਣੇ ਪੁਤੱਰ ਨਾਲ ਵਾਪਿਸ ਕਾਦੀਆਂ ਆ ਰਹੀ ਸੀ।ਮੋਕੇ ਤੇ ਪੁਲਿਸ ਪਹੁੰਚ ਗਈ ਹੈ। ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।