ਨਿੱਜੀ ਬੱਸਾਂ ’ਤੇ ਕੈਪਟਨ ਦਾ ਸ਼ਿਕੰਜਾ ਛੇਤੀ

image ਚੰਡੀਗੜ੍ਹ, 28 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਚਲਦੀਆਂ ਬਾਦਲਾਂ ਦੀਆਂ ਬੱਸਾਂ ‘ਤੇ ਸ਼ਿਕੰਜਾ ਕਸਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ।ਸਰਕਾਰ ਦੇ ਆਵਾਜਾਈ ਵਿਭਾਗ ਨੇ ਬਾਦਲਾਂ ਸਮੇਤ ਸਾਰੇ ਸਿਆਸੀ ਆਗੂਆਂ ਦੀਆਂ ਬੱਸਾਂ ਦੇ ਪਰਮਿਟ ਚੈੱਕ ਕਰਨ ਦੀ ਤਿਆਰੀ ਕਰ ਲਈ ਹੈ। ਵਿਭਾਗ ਨੂੰ ਜਾਣਕਾਰੀ ਮਿਲੀ ਹੈ ਕਿ ਸਿਆਸਤਦਾਨ ਇੱਕ ਪਰਮਿਟ ’ਤੇ ਚਾਰ-ਚਾਰ ਬੱਸਾਂ ਚਲਾ ਰਹੇ ਹਨ।ਸੂਬੇ ਵਿੱਚ ਕੁੱਲ 3800 ਪ੍ਰਾਈਵੇਟ ਬੱਸਾਂ ਚੱਲ ਰਹੀਆਂ ਹਨ ਜਦਕਿ ਪਰਮਿਟ ਸਿਰਫ 3550 ਬੱਸਾਂ ਨੂੰ ਜਾਰੀ ਕੀਤੇ ਗਏ ਹਨ। ਅਜਿਹੀ ਸਥਿਤੀ ਵਿੱਚ ਇਨ੍ਹਾਂ 3550 ਬੱਸਾਂ ਦੇ ਪਰਮਿਟ ਚੈੱਕ ਕੀਤੇ ਜਾਣਗੇ ਕਿਉਂਕਿ ਇਹ ਪਰਮਿਟ ਟਰਾਂਸਪੋਰਟ ਮਾਲਕਾਂ ਦੀ ਬਜਾਏ ਵੱਖ-ਵੱਖ ਨਾਵਾਂ ‘ਤੇ ਜਾਰੀ ਕੀਤੇ ਗਏ ਹਨ। ਇਨ੍ਹਾਂ ਤੋਂ ਇਹ ਪਤਾ ਲਾਉਣਾ ਮੁਸ਼ਕਲ ਹੈ ਕਿ ਕਿਹੜਾ ਪਰਮਿਟ ਕਿਹੜੀ ਟਰਾਂਸਪੋਰਟ ਕੰਪਨੀ ਨੂੰ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਹ ਤੈਅ ਹੈ ਕਿ ਇਨ੍ਹਾਂ ਵਿੱਚ ਬਾਦਲਾਂ ਦੀਆਂ ਬੱਸਾਂ ਦੀ ਗਿਣਤੀ ਸਭ ਤੋਂ ਵੱਧ ਹੈ ਜਿਨ੍ਹਾਂ ਨੂੰ 400-500 ਤੱਕ ਪਰਮਿਟ ਜਾਰੀ ਕੀਤੇ ਗਏ ਹਨ।

Send this to a friend