ਬਟਾਲਾ, 26 ਮਈ (ਅਰਵਿੰਦਰ ਸਿੰਘ ਮਠਾਰੂ, ਸੁਖਬੀਰ ਸਿੰਘ)- ਅੱਤੇਪੁਰ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਸਹੀਦਾਂ ਵਿਖੇ 33 ਵਾਂ ਘੱਲੂਘਾਰਾ ਦਿਵਸ 7 ਜੂਨ 2017 ਦਿਨ ਬੁੱਧਵਾਰ ਨੂੰ ਮੌਜੂਦਾ ਰੋਡ ਲਆਟਰ ਦਮਦਮੀ ਟਕਸਾਲ ਜਥਾ ਭਿਡਰਾਂ ਮਹਿਤਾ ਸੰਗਰਾਵਾਂ, ਬਟਾਲਾ, ਜਿਲਾਂ ਗੁਰਦਾਸਪੁਰ ਵਿਖੇ ਪੂਰੀ ਚੜਦੀ ਕਲਾਂ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਬਾਬਾ ਰਾਜਨਦੀਪ ਸਿੰਘ ਨੇ ਪੱਤਰਕਾਰਾਂ ਨੂੰ ਦਿੰਿਦਆ ਦੱਸਿਆ ਕਿ ਇਸ ਮੌਕੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਨੇ ਢਾਂਡੀ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਸੰਤੋਖ ਸਿੰਘ ਰੱਬ ਜੀ, ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ , ਰਾਗੀ ਉਕਾਰ ਸਿੰਘ ਜੀ ਉਨੇ ਵਾਲੇ ਢਾਈ ਭਾਈ ਸੁਰਿੰਦਰ ਸਿੰਘ ਜੀ ਸੋਹਲੂ, ਕਵੀਸ਼ਰ ਭਾਈ ਕੇਵਲ ਸਿੰਘ ਜੀ ਮਹਿਤਾ, ਸੰਗਤਾਂ ਨੂੰ ਗੁਰੂ ਜਸ ਨਾਲ ਜੋੜਨਗੇ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕੀ ਸ਼ਹੀਦੀ ਦਿਹਾੜੇ ਤੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਕ੍ਰਿਪਾਲਤਾ ਕਰਨ, ਇਸ ਮੌਕੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕਾ ¦ਗਰ ਅਤੁਟ ਵਰਤੇਗਾ। ਇਸ ਮੌਕੇ ਬਾਬਾ ਰਾਜਨਦੀਪ ਸਿੰਘ ਮੀਡੀਆ ਇੰਚਾਰਜ ਦਮਦਮੀ ਟਕਸਾਲ, ਗਿਆਨੀ ਕੁਲਦੀਪ ਸਿੰਘ, ਗੁਲਜਾਰ ਸਿੰਘ ਖਹਿਰਾ, ਬਖ਼ਸੀਸ ਸਿੰਘ ਆਦਿ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਾਰਾ ਪ੍ਰੋਗਰਾਮ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਹੋ ਰਿਹਾ ਹੈ।