ਤਲਵੰਡੀ ਸਾਬੋ, 26 ਮਈ (ਰਾਮ ਰੇਸ਼ਮ ਨਥੇਹਾ)- ਨਜ਼ਦੀਕੀ ਪਿੰਡ ਜਗਾ ਰਾਮ ਤੀਰਥ ਕੋਲ ਵਾਪਰੇ ਦਰਦਨਾਕ ਹਾਦਸੇ ਵਿੱਚ ਰਿਫਾਇਨਰੀ ਦੇ ਦੋ ਨੌਜਵਾਨ ਇੰਜਨੀਅਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਿਸ ਵਿੱਚ ਪੁਲਿਸ ਨੇ ਪਿਕ-ਅੱਪ ਚਾਲਕ ‘ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਿਫਾਇਨਰੀ ਇੰਜਨੀਅਰ ਵਿਕਾਸ ਸ਼ਰਮਾ ਤੇ ਫੀਡ ਉਪਰੇਟਰ ਸੋਨੂੰ ਸ਼ਰਮਾ ਪਿੰਡ ਨਾਹਰਾ ਤਹਿਸੀਲ ਮਲੌਡਾ ਜ਼ਿਲ੍ਹਾ ਪਾਨੀਪਤ ਰਿਫਾਇਨਰੀ ਤੋਂ ਆਪਣੀ ਡਿਊਟੀ ਨਿਭਾਅ ਕੇ ਵਾਪਸੇ ਮੋਟਰਸਾਈਕਲ ਰਾਹੀਂ ਸਰਦੂਲਗੜ੍ਹ ਰਸਤੇ ਆਪਣੇ ਘਰ ਜਾ ਰਹੇ ਸਨ ਉਧਰੋਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਦੁੱਧ ਲਿਆਉਣ ਵਾਲੀ ਪਿਕ ਟਰਾਲਾ ਦੁੱਧ ਚੁੱਕ ਕੇ ਪਿੰਡ ਜੀਵਨ ਸਿੰਘ ਵਾਲਾ ਜਾ ਰਿਹਾ ਸੀ ਘਟਨਾ ਸਥਾਨ ਕੋਲ ਆ ਕੇ ਦੋਵਾਂ ਦੀ ਆਹਮੋ-ਸਾਹਮਣੇ ਤੋਂ ਇੰਨੀ ਭਿਆਨਕ ਟੱਕਰ ਹੋ ਗਈ ਕਿ ਮੋਟਰਸਾਈਕਲ ਚਾਲਕ ਦੇ ਚੀਥੜੇ ਉੱਡ ਗਏ ਤੇ ਲੱਤਾਂ-ਬਾਹਾਂ ਅਲੱਗ ਹੋ ਗਈਆਂ ਜਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਦਾ ਪਤਾ ਚੱਲਦਿਆਂ ਹੀ ਤਲਵੰਡੀ ਸਾਬੋ ਦੇ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਪੁਲਿਸ ਪਾਰਟੀ ਲੈ ਕੇ ਪਹੁੰਚੇ ਜਿੰਨਾਂ ਤਰੁੰਤ ਸਹਾਰਾ ਕਲੱਬ ਤੇ 108 ਵੈਨਾਂ ਨੂੰ ਫੋਨ ਕਰਕੇ ਬੁਲਇਆ ਤਾਂ ਸਹਾਰਾ ਕਲੱਬ ਦੇ ਹੈਪੀ ਸਿੰਘ ਤੇ 108 ਵੈਨ ਦੇ ਕਰਮਚਾਰੀਆਂ ਨੇ ਮ੍ਰਿਤਕਾਂ ਦੇ ਸਰੀਰ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਤਲਵੰਡੀ ਸਾਬੋ ਦੇ ਹਸਪਤਾਲ ਲਿਆਦਾ।ਹਾਦਸਾ ਕਰਨ ਉਪਰੰਤ ਦੁੱਧ ਵਾਲਾ ਪਿਕ ਅਪ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਚਸਮਦੀਦਾਂ ਲੋਕਾਂ ਨੇ ਦੱਸਿਆ ਕਿ ਦੁੱਧ ਵਾਲੇ ਵਹੀਕਲ ਤੇਜ ਰਫਤਾਰ ਜਾਦੇ ਹਨ ਜੋ ਅਕਸਰ ਹੀ ਹਾਦਸੇ ਦਾ ਸਿਕਾਰ ਹੁੰਦੇ ਰਹਿੰਦੇ ਹਨ ਜਿਕਰਯੋਗ ਹੈ ਕਿ ਇੱਕ ਮਹੀਨੇ ਵਿੱਚ ਇਸੇ ਹੀ ਕੰਪਨੀ ਦੀ ਗੱਡੀ ਦਾ ਇਹ ਦੂਸਰਾ ਹਾਦਸਾ ਹੈ ਪਹਿਲਾਂ ਵੀ ਭਾਗੀਵਾਂਦਰ ਲਾਗੇ ਵਾਪਰੇ ਇਸੇ ਤਰ੍ਹਾਂ ਦੇ ਹਾਦਸੇ ਵਿੱਚ ਭਾਗੀਵਾਦਰ ਦਾ ਫੌਜੀ ਤੇ ਗੱਡੀ ਚਾਲਕ ਦੀ ਮੌਤ ਹੋ ਚੁੱਕੀ ਹੈ ਤੇ ਇਸ ਹਾਦਸੇ ਵਿੱਚ ਵੀ ਦੋ ਘਰਾਂ ਦੇ ਚਿਰਾਗ ਬੁੱਝ ਗਏ ਹਨ। ਸਮਾਜਸੇਵੀ ਲੋਕਾਂ ਦੀ ਮੰਗ ਹੈ ਕਿ ਦੁੱਧ ਵਾਲੇ ਵਹੀਕਲਾਂ ਦੀ ਸਪੀਡ ਤੇ ਰੋਕ ਲਾਈ ਜਾਵੇ ਤਾਂ ਜੋ ਇਨ੍ਹਾਂ ਨਾਲ ਵਾਪਰਨ ਵਾਲੇ ਹਾਦਸੇ ਬੰਦ ਹੋ ਸਕਣ।ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੇ ਦੁੱਧ ਵਾਲੇ ਪਿਕ ਅਪ ਟਰਾਲੇ ਦੇ ਚਾਲਕ ਖਿਲਾਫ ਥਾਨਾ ਤਲਵੰਡੀ ਸਾਬੋ ਵਿੱਚ ਕਾਰਵਾਈ ਕਰਨ ਉਪਰੰਤ ਲਾਸਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।