ਸ਼ਹੀਦ ਭਗਤ ਸਿੰਘ ਨਗਰ, 16 ਸਤੰਬਰ (ਸਨਪ੍ਰੀਤ ਮਾਂਗਟ)-ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਰਾਉਣ ਲਈ ਪੈਸੇ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸੁਰਜੀਤ ਸਿੰਘ ਰੱਖੜਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਦੇਰ ਰਾਤ ਐਸਜੀਪੀਸੀ ਮੈਂਬਰ ਗੁਰਬਖਸ਼ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਪਾਈ ਫੇਰੀ ਦੌਰਾਨ ਕੀਤਾ। ਜਿਕਰਯੋਗ ਹੈ ਕਿ ਜਿਲਾਂ ਪ੍ਰੀਸ਼ਦ ਦੇ ਚੈਅਰਮੈਨ ਤੇ ਉਪ ਚੈਅਰਮੈਨ ਦੇ ਤੈਜਪੋਸ਼ੀ ਸਮਾਗਮ ਲਈ ਸ਼ਨੀਵਾਰ ਨੂੰ ਆਏ ਮੰਤਰੀ ਸਾਹਿਬ ਜਿਲਾਂ ਅਕਾਲੀ ਦਲ ਦੀ ਧੜੇ ਵੰਦੀ ਕਾਰਨ ਗੁਰਬਖਸ਼ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਆਉਣ ਦੀ ਬਜਾਏ ਕਰੀਹਾ ਤੋਂ ਵਾ ਹੋ ਕੇ ਵਾਪਸ ਚਲੇ ਗਏ ਸਨ।

ਜਿਸ ਕਾਰਨ ਖਾਲਸਾ ਤੇ ਥਿਆੜਾ ਧੜੇ ਦੀਆ ਦਿਲ ਦੀਆ ਦਿਲ ਚ’ ਹੀ ਰਹਿ ਗਈਆ ਸਨ ਤੇ ਇਸ ਗੱਲ ਦੀ ਸ਼ਹਿਰ ਤੇ ਅਕਾਲੀ ਧੜੇ ਚ’ ਕਾਫੀ ਚਰਚਾ ਹੋਈ ਸੀ। ਖਾਲਸਾ ਦੇ ਗ੍ਰਹਿ ਵਿਖੇ ਸੁਰਜੀਤ ਸਿੰਘ ਰੱਖੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਪਲਾਨ ਤਹਿਤ ਪੰਜਾਬ ਦੀਆਂ ਸਾਰੀਆ ਪੰਚਾਇਤਾਂ ਦੇ ਸਰਪੰਚਾ ਤੇ ਪੰਚਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਤੇ ਫ਼ਰਜ਼ਾਂ ਬਾਰੇ ਟ੍ਰੈਨਿੰਗ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੀ ਨੈਤਿਕ ਜੁਮੇਂਵਾਰੀ ਨਿਭਾਉਦੇ ਹੋਏ ਸੂਬੇ ਦੇ ਵਿਕਾਸ ਦੇ ਨਾਲ-ਨਾਲ ਆਪਣੇ ਪਿੰਡਾਂ ਦਾ ਰਿਕਾਰਡ ਤੋੜ ਵਿਕਾਸ ਕਰਾ ਸਕਣ। ਪੱਤਰਕਰਾਂ ਦੇ ਇੱਕ ਸੁਆਲ ਦਾ ਜੁਆਬ ਉਨਾਂ ਕਿਹਾ ਕਿ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਲਈ ਸਰਕਾਰ ਵੱਲੋਂ ਐਲਾਨੀ ਗਰਾਂਟ ਜਲਦੀ ਹੀ ਜਾਰੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਪੇਂਡੂ ਸੜਕਾਂ ਦੀ ਮੁਰੰਮਤ ਲਈ ਨਵਾਂ ਕਾਨੂੰਨ ਲਾਗੂ ਕਰ ਰਹੀ ਹੈ ਉਸ ਤਹਿਤ ਠੇਕੇਦਾਰ ਨੂੰ ਸਰਕਾਰ ਪ੍ਰਤੀ ਸੜਕ ਪੰਜ ਸਾਲ ਤੀਹ ਹਜ਼ਾਰ ਰੁਪਏ ਦਏਗੀ ਤੇ ਇਨਾਂ ਪੰਜਾ ਸਾਲਾਂ ਵਿੱਚ ਹੋਣ ਵਾਲੀ ਰਿਪੈਅਰ ਕਰਨ ਦੀ ਜਿੰਮੇਂਵਾਰੀ ਉਸ ਠੇਕੇਦਾਰ ਦੀ ਹੀ ਹੋਵੇਗੀ। ਉਨਾਂ ਇੱਕ ਸੁਆਲ ਦੇ ਜੁਆਬ ਚ’ ਕਿਹਾ ਕਿ ਪੰਜਾਬ ਦਾ ਖਜਾਨਾ ਖਾਲੀ ਹੋਣ ਦਾ ਰੋਲਾਂ ਤਾਂ ਵਿਰੋਧੀ ਧਿਰ ਕੋਲ ਹੋਰ ਕੋਈ ਮੁੱਦਾ ਨਾ ਹੋਣ ਕਾਰਨ ਹੀ ਅੇਵੇ ਪਾਇਆ ਜਾ ਰਿਹਾ ਹੈ। ਜਦਕਿ ਅਜਿਹੀ ਕੋਈ ਗੱਲ ਨਹੀਂ ਸਰਕਾਰ ਸੂਬੇ ਦਾ ਵਿਕਾਸ ਕਰਾਉਣ ਲਈ ਪੈਸਾ ਖਰਚ ਕਰ ਰਹੀ ਹੈ। ਇਸ ਮੌਕੇ ਪਰਮ ਸਿੰਘ ਖਾਲਸਾ, ਕੁਲਵਿੰਦਰ ਸਿੰਗਲਾ, ਮਲਕੀਤ ਸਿੰਘ ਕਾਹਲੋਂ, ਮੋਹਨ ਸਿੰਘ ਮਾਹਲ, ਹਰਦੀਪ ਸਿੰਘ ਕੋਟਰਾਝਾਂ, ਹਿਤੇਸ਼ ਭੁੱਚਰ, ਕੁਲਦੀਪ ਸਿੰਘ ਭੰਗਲ, ਨਿੰਮਾ ਸਿੰਘ ਦਿਆਲਪੁਰ, ਚੂਹੜ ਸਿੰਘ ਤੇ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਹਾਜਰ ਸਨ।