June 16, 2026 7:51 pm

ਬਿਮਾਰ ਔਰਤਾਂ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਤੇ ਇਲਾਜ ਕਰਨਾ ਦੁਨੀਆਂ ਦੀ ਸਭ ਤੋਂ ਵੱਡੀ ਸੇਵਾ : ਕੀਤੂ

ਬਰਨਾਲਾ, 16 ਸਤੰਬਰ (ਕੁਲਦੀਪ ਸੂਦ)-ਬਿਮਾਰ ਔਰਤਾਂ ਅਤੇ ਬੁਜਰਗਾਂ ਦੀ ਸੇਵਾ ਸੰਭਾਲ ਕਰਨੀ ਅਤੇ ਉਹਨਾਂ ਦਾ ਇਲਾਜ  ਕਰਨਾ ਦੁਨੀਆਂ ਵਿੱਚ ਸਭ ਤੋਂ ਵੱਡੀ ਸੇਵਾ ਮੰÎਨਿਆ  ਜਾਂਦਾ ਹੈ ਅਤੇ ਰੀਲੀਫ਼ ਟੱਚ ਲੇਡੀਜ਼  ਮਸ਼ਾਜ ਸੈਂਟਰ ਬਰਨਾਲਾ ਵੱਲੋਂ ਇਹ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ। ਇਹ ਸਬਦ ਹਲਕਾ ਬਰਨਾਲਾ ਦੇ ਅਕਾਲੀ ਆਗੂ ਕੁਲਵੰਤ ਸਿੰਘ ਕੀਤੂ ਨੇ ਸਥਾਨਿਕ ਗੁਰਦੁਆਰਾ ਬਾਬਾ ਕਾਲਾ ਮਹਿਰ ਵਿਖੇ ਸੰਗਰਾਂਦ ਦੇ ਦਿਹਾੜੇ ‘ਤੇ ਰੀਲੀਫ਼ ਟੱਚ ਮਜਾਸ਼ ਸੈਂਟਰ ਵੱਲੋਂ ਸਰਵਾਇਕਲ ਅਤੇ ਜੋੜਾਂ ਦੇ ਦਰਦਾਂ ਤੋਂ ਪੀੜਤ ਔਰਤਾਂ ਅਤੇ ਬੁਜਰਗਾਂ ਦੇ ਇਲਾਜ ਲਈ ਲਗਾਏ ਗਏ ਮੁਫ਼ਤ ਕੈਂਪ ਦਾ ਉਦਾਘਟਨ ਕਰਦਿਆਂ ਕਹੇ। ਇਸ ਮੌਕੇ ਉਚੇਚੇ ਤੌਰ ‘ਤੇ ਪੁਹੰਚੇ ਇੰਦਰਪਾਲ ਸਿੰਘ ਦਿਓਲ ਪੀ. ਏ. ਸ੍ਰ: ਸੁਖਦੇਵ ਸਿੰਘ ਢੀਂਡਸਾ ਨੇ ਵੀ ਇਸ ਉਪਰਾਲੇ ਦੀ ਸਾਲਾਘਾ ਕੀਤੀ। ਗੁਰਦੁਆਰਾ ਬਾਬਾ ਕਾਲਾ ਮਹਿਰ ਦੇ ਪ੍ਰਧਾਨ ਰਣਜੀਤ ਸਿੰਘ ਕਾਲਾ ਸੰਧੂ, ਸਰਪੰਚ ਪਰਮਜੀਤ ਸਿੰਘ ਪੰਮਾ ਜਾਗਲ, ਪੱਤਰਕਾਰ ਜਗਸੀਰ ਸਿੰਘ ਸੰਧੂ, ਸੋਨੀ ਜਾਗਲ, ਬਲਵਿੰਦਰ ਸਿੰਘ ਬਿੰਦਰੀ ਸੰਧੂ ਆਦਿ ਵੱਲੋਂ ਕੁਲਵੰਤ ਸਿੰਘ ਕੀਤੂ ਨੂੰ ਸਨਮਾਨਿਤ ਵੀ ਕੀਤਾ ਗਿਆ।

Send this to a friend