June 14, 2026 8:56 pm

ਗੈਰਹਾਜ਼ਰ ਹੋਣ ‘ਤੇ ਕੱਟੀਆਂ ਵਿਧਵਾ/ਬੁਢਾਪਾ ਪੈਨਸ਼ਨਾਂ ਚਾਲੂ ਕੀਤੀਆਂ ਜਾਣ : ਕਾਮਰੇਡ ਪਵਨਪ੍ਰੀਤ

ਫ਼ਰੀਦਕੋਟ 16 ਸਤੰਬਰ (ਰਣਜੀਤ ਬਿੱਟਾ)-ਭਾਰਤੀ ਕਮਿਊਨਿਸਟ ਪਾਰਟੀ ਜਿਲ੍ਹਾ ਫਰੀਦਕੋਟ ਦਾ ਵਫਦ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਰਵੀ ਭਗਤ ਨੂੰ ਮਿਲਿਆ ਅਤੇ ਮੁੱਖ ਮੰਤਰੀ ਦੇ ਨਾਂ ਤੇ ਮੰਗ ਪੱਤਰ ਸੌਂਪਿਆ। ਭਾਰਤੀ ਕਮਿਊਨਿਸਟ ਪਾਰਟੀ ਜਿਲ੍ਹਾ ਫਰੀਦਕੋਟ ਦੇ ਸਕੱਤਰ ਕਾਮਰੇਡ ਪਵਨਪ੍ਰੀਤ ਸਿੰਘ ਦੀ ਅਗਵਾਈ ਹੇਠ ਪਿਲੇ ਵਫਦ ਨੇ ਧਿਆਨ ਵਿੱਚ ਲਿਆਂਦਾ ਕਿ ਪੜਤਾਲ ਦੌਰਾਨ ਕੁੱਝ ਲੋਕ ਗੈਰ ਹਾਜਰ ਸਨ ਪ੍ਰੰਤੂ ਉਹ ਵਿਧਵਾ ਜਾਂ ਬੁਢਾਪਾ ਪੈਨਸ਼ਨ ਲੈਣ ਦੇ ਹੱਕਦਾਰ ਹਨ ਅਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ।
pension
ਪ੍ਰੰਤੂ ਪੜਤਾਲ ਦੌਰਾਨ ਅਜਿਹੇ ਬਜੁਰਗ ਜੋ ਗੈਰ ਹਾਜਰ ਸਨ ਦੀਆਂ ਪੈਨਸ਼ਨਾਂ ਕੱਟੀਆਂ ਹੀ ਨਹੀਂ ਗਈਆਂ ਸਗੋਂ ਉਨ੍ਹਾਂ ਨੂੰ ਹਜਾਰਾਂ ਰੁਪਏ ਦੇ ਵਸੂਲੀ ਦੇ ਨੋਟਿਸ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਦੀਆਂ ਕਾਪੀਆਂ ਉਨ੍ਹਾਂ ਬਜ਼ੁਰਗਾਂ ਸਮੇਤ ਦਖਾਈਆਂ। ਵਫਦ ਨੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਧਿਆਨ ਵਿੱਚ ਲਿਆਂਦਾ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਨਜਾਇਜ ਪੈਨਸ਼ਨਾਂ ਕੱਟੀਆਂ ਜਾਣ ਅਤੇ ਪੈਨਸ਼ਨਾਂ ਲਵਾਉਣ ਵਾਲੇ ਪੰਚਾਂ ਸਰਪੰਚਾਂ ਅਤੇ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਹੋਵੇ। ਵਫਦ ਨੇ ਮੰਗ ਕੀਤੀ ਕਿ ਜਾਇਜ ਪੈਨਸ਼ਨ ਧਾਰਕਾਂ ਦੀਆਂ ਪੈਨਸ਼ਨਾਂ ਲਾਈਆਂ ਜਾਣ ਅਤੇ ਵਸੂਲੀ ਦੇ ਨੋਟਿਸ ਵਾਪਸ ਲਏ ਜਾਣ। ਭਾਰਤੀ ਕਮਿਊਨਿਸਟ ਪਾਰਟੀ ਨੇ ਨਾਲ ਹੀ ਮੰਗ ਕੀਤੀ ਹੈ ਕਿ 58 ਸਾਲ ਦੇ ਹਰ ਮਜ਼ਦੂਰ ਕਿਸਾਨ ਦੀ ਪੈਨਸ਼ਨ 3000 ਰੁਪੈ ਕੀਤੀ ਜਾਵੇ। ਇਸ ਸਮੇਂ ਇਕੱਠੇ ਹੋਏ ਬਜ਼ੁਰਗਾਂ ਨੇ ਪੰਜਾਬ ਸਰਕਾਰ ਦੇ ਇਸ ਵਰਤਾਰੇ ਵਿਰੁੱਧ ਨਾਅਰੇਬਾਜੀ ਕੀਤੀ। ਭਾਰਤੀ ਕਮਿਊਨਿਸਟ ਪਾਰਟੀ ਦੇ ਵਫਦ ਵਿੱਚ ਸੁਰਜੀਤ ਸਿੰਘ ਢੁੱਡੀ, ਗੋਰਾ ਸਿੰਘ ਪਿਪਲੀ, ਮਾਸਟਰ ਬਨਾਰਸ ਸਿੰਘ ਹਾਜਰ ਸਨ।

Send this to a friend