ਬਠਿੰਡਾ, 16 ਸਤੰਬਰ (ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ)-ਸਥਾਨਕ ਹਜੂਰਾ ਕਪੂਰਾ ਕਲੋਨੀ ਵਿੱਚ ਦੋ ਗੁੱਟਾਂ ਦੀ ਲੜਾਈ ਦਾ ਮਾਮਲਾ ਥਾਣੇ ਪਹੁੰਚÎਣ ਉਪਰੰਤ ਮਾਮਲੇ ਗਰਮਾਇਆ ਅਤੇ ਮੁਸਲਿਮ ਨੇਤਾ ਨਗੀਨਾਂ ਬੇਗਮ ਨੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਸਿਵਲ ਹਸਪਤਾਲ ਵਿੱਚ ਖੂਬ ਹੰਗਾਮਾ ਕਰਦਿਆਂ ਸ਼ਿਕਾਇਤ ਸਿਵਲ ਹਸਪਤਾਲ ਦੀ ਪੁਲਿਸ ਚੌਂਕੀ ਨੂੰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੋਹਨਦੀਪ ਸਿੰਘ ਨਿਵਾਸੀ ਹਜੂਰਾ ਕਪੂਰਾ ਕਲੋਨੀ ਗਲੀ ਨੰ: 1 ਦੀ ਬੈਂਕ ਕਲੋਨੀ ਦੀ ਰਹਿਣ ਵਾਲੀ ਨਗੀਨਾ ਬੇਗਮ ਦੇ ਬੇਟੇ ਆਬਦੁਲ ਖਾਨ ਦੇ ਨਾਲ ਕਿਸੇ ਗੱਲ ਨੂੰ ਲੈਕੇ ਝਗੜਾ ਹੋ ਗਿਆ। ਝਗੜੇ ਵਿੱਚ ਦੋਨੋ ਜ਼ਖਮੀ ਹੋ ਗਏ ਅਤੇ ਦੋਨੋਂ ਨੌਜਵਾਨ ਹਸਪਤਾਲ ਵਿੱਚ ਦਾਖ਼ਲ ਹੋ ਗਏ। ਨਗੀਨਾ ਬੇਗਮ ਦਾ ਦੋਸ਼ ਹੈ ਕਿ ਮੋਹਨਦੀਪ ਜਾਣ ਬੁੱਝ ਕੇ ਹਸਪਤਾਲ ਦਾਖਲ ਹੋਇਆ ਜਦੋਕਿ ਕੁੱਟ ਮਾਰ ਨਾਲ ਉਸ ਦੇ ਬੇਟੇ ਦੇ ਨਾਲ ਕੀਤੀ ਗਈ ਹੈ। ਉਂਥੇ ਹੀ ਦੂਸਰੀ ਤਰਫ ਮੋਹਨਦੀਪ ਦਾ ਕਹਿਣਾ ਹੈ ਕਿ ਉਸ ਦੀ ਮਾਮੂਲੀ ਜਿਹੀ ਗੱਲ ਤੇ ਬਹਿਸ਼ ਹੋਈ ਸੀ। ਉਸ ਤੋਂ ਬਾਅਦ ਨਗੀਨਾ ਬੇਗਮ ਦੋ ਔਰਤਾਂ ਅਤੇ ਤਿੰਨ ਚਾਰ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਦੇ ਘਰ ਦਾਖ਼ਲ ਹੋ ਗਈ ਅਤੇ ਕੁੱਟ ਮਾਰ ਕੀਤੀ। ਕੁੱਟ ਮਾਰ ਦੇ ਇਸ ਮਾਮਲੇ ਵਿੱਚ ਦੋਨੋ ਪੱਖ ਇੱਕ ਦੂਸਰੇ ਤੇ ਦੋਸ਼ ਲਗਾ ਰਹੇ ਹਨ। ਪੁਲਿਸ ਨੇ ਦੋਨਾਂ ਦੇ ਬਿਆਨ ਦਰਜ ਕਰ ਲਏ ਹਨ। ਨਗੀਨਾ ਬੇਗਮ ਨੇ ਇੱਕ ਅਕਾਲੀ ਨੇਤਾ ਤੇ ਉਸ ਦੇ ਬੇਟੇ ਤੇ ਹਮਲਾ ਕਰਵਾਉਣ ਦਾ ਦੋਸ਼ ਲਗਾਇਆ ਹੈ। ਮਾਮਲੇ ਦੀ ਸਚਾਈ ਪੁਲਿਸ ਦੀ ਤਫ਼ਤੀਸ਼ੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।