ਮੋਟਰਸਾਈਕਲ ਸਵਾਰਾਂ ਤੋਂ ਨਸ਼ੀਲੀਆਂ ਗੋਲੀਆਂ ਤੇ ਸ਼ੀਸ਼ੀਆਂ ਬਰਾਮਦ

image ਮਲੋਟ, 20 ਮਈ (ਜਗਦੀਪ ਧਵਨ)- ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਜਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਸੀਲ ਕੁਮਾਰ ਦੀਆਂ ਨਸ਼ਿਆਂ ਦੇ ਖਾਤਮੇ ਲਈ ਜਾਰੀ ਸਖਤ ਹਦਾਇਤਾਂ ਤੇ ਏ ਐਸ ਪੀ ਮਲੋਟ ਸ਼੍ਰੀ ਦੀਪਕ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਸਿਟੀ ਪੁਲਿਸ ਮੁਖੀ ਬੂਟਾ ਸਿੰਘ ਗਿੱਲ ਦੀ ਅਗਵਾਈ ਵਿਚ ਏ ਐਸ ਆਈ ਬਲਵਿੰਦਰ ਸਿੰਘ, ਵੇਦ ਪ੍ਰਕਾਸ਼, ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ ਅਤੇ ਸੁਖਵੰਤ ਸਿੰਘ ਨੇ ਨਾਕੇਬੰਦੀ ਦੋਰਾਨ ਦੋ ਮੋਟਰਸਾਈਕਲ ਸਵਾਰਾਂ ਕੋਲੋ ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਥਾਨਾ ਸਿਟੀ ਦੇ ਏ ਐਸ ਆਈ ਬਲਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਲ ਮਲੋਟ-ਸ਼੍ਰੀਗੰਗਾਨਗਰ ਡਿਫੈਸ ਰੋਡ ਤੇ ਸਥਿਤ ਸੇਮ ਨਾਲੇ ਦੇ ਪੁਲ ਤੇ ਨਾਕੇਬੰਦੀ ਕੀਤੀ ਹੋਈ ਸੀ ਇਸ ਦੋਰਾਨ ਪਿੰਡ ਛਾਪਿਆਵਾਲੀ ਵਾਲੇ ਪਾਸੇ ਤੋਂ ਦੋ ਮੋਟਰਸਾਈਕਲ ਬਿਨਾਂ ਨੰਬਰੀ ਕਾਲਾ ਸਪਲੈਂਡਰ ਪਲਸ ਅਤੇ  ਦੂਜਾ ਮੋਟਰਸਾਈਕਲ ਪਲਸਰ ਰੰਗ ਪੀਲਾ ਕਾਲਾ ਨੰਬਰੀ ਪੀ ਬੀ 60 ਏ 8449 ਸਵਾਰਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਮੋਟਰਸਾਈਕਲ ਸਵਾਰਾਂ ਕੋਲੋ 23 ਸ਼ੀਸੀਆਂ ਕੋਰੈਕਸ ਅਤੇ 400 ਨਸ਼ੀਲੀਆਂ ਗੋਲੀਆਂ ਕੈਰੀਸੋਮਾ ਬਰਾਮਦ ਹੋਈਆਂ। ਥਾਨਾ ਮੁਖੀ ਨੇ ਦੱਸਿਆ ਕਿ ਦੋਵੇ ਮੋਟਰਸਾਈਕਲ ਸਵਾਰਾਂ ਦੀ ਪਛਾਣ ਮੰਗਾ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਫਰੀਦਕੋਟ ਕੋਟਲੀ ਅਤੇ ਹੀਰਾ ਸਿੰਘ ਪੁੱਤਰ ਪੰਮਾ ਸਿੰਘ ਵਾਸੀ ਕੋਟਭਾਈ ਵਜੋਂ ਹੋਈ। ਪੁਲਿਸ ਨੇ ਵਿਅਕਤੀ ਨੂੰ ਗਿਰਫ਼ਤਾਰ ਕਰਕੇ ਥਾਣਾ ਸਿਟੀ ਮਲੋਟ ਵਿਖੇ ਮੁੱਕਦਮਾਂ ਨੰਬਰ 71 ਐਨ ਡੀ ਪੀ ਐਸ ਐਕਟ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੋਟੋ ਕੈਪਸ਼ਨ :-ਦੋ ਮੋਟਰਸਾਈਕਲਾਂ,ਨਸ਼ੀਲੀਆਂ ਗੋਲੀਆਂ ਤੇ ਸ਼ੀਸ਼ੀਆਂ ਸਮੇਤ ਕਾਬੂ ਵਿਅਕਤੀ ਪੁਲਿਸ ਪਾਰਟੀ ਨਾਲ।

Send this to a friend