ਮੋਹਾਲੀ ਪੁਲਿਸ ਨੇ ਪਿਸਤੌਲ ਦੀ ਨੌਕ ’ਤੇ ਮੋਟਰ ਸਾਇਕਲ ਖੋਹਣ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

image ਐਸ.ਏ.ਐਸ ਨਗਰ, 20 ਮਈ (ਧੱਮੀ ਸ਼ਰਮਾ)- ਮੋਹਾਲੀ ਪੁਲਿਸ ਨੇ ਪਿਸਤੌਲ ਦੀ ਨੌਕ ’ਤੇ ਮੋਟਰ ਸਾਇਕਲ ਖੋਹਣ ਵਾਲੇ ਦੋਸ਼ੀ ਲਖਵਿੰਦਰ ਸਿੰਘ ਉਰਫ ਲੱਖੀ ਪਿੰਡ ਢਪਾਲੀ (ਬਠਿੰਡਾ) ਨੂੰ ਮੋਟਰ ਸਾਇਕਲ ਖੋਹਣ ਦੀ ਵਾਰਦਾਤ ਨੂੰ ਅਜ਼ਾਮ ਦੇਣ ਵਾਲੇ ਨੂੰ 48 ਘੰਟੇ ਦੇ ਅੰਦਰ ਅੰਦਰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਡੀ.ਐਸ.ਪੀ ਆਲਮ ਵਿਜੇ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਿਲ੍ਹਾ ਪੁਲਿਸ ਮੁੱਖੀ ਦੀਆਂ ਹਦਾਇਤਾਂ ਅਤੇ ਐਸ.ਪੀ. (ਸਿਟੀ) ਪਰਮਿੰਦਰ ਸਿੰਘ ਭੰਡਾਲ ਦੀ ਅਗਵਾਈ ਚ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਵਿੰਢੀ ਗਈ ਮੁਹਿੰਮ ਤਹਿਤ ਖੋਹ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਥਾਣਾ ਅਫਸਰ ਮਟੋਰ ਤਰਲੋਚਨ ਸਿੰਘ ਅਤੇ ਪੀ.ਸੀ.ਆਰ ਇੰਚਾਰਜ  ਭੁਪਿੰਦਰ ਸਿੰਘ ਦੀ ਨਿਗਰਾਨੀ ਹੇਠ ਖੋਹ ਦੀ ਵਾਰਦਾਤ ਲਈ ਦੋਸ਼ੀਆਂ ਨੂੰ ਕਾਬੂ ਕਰਨ ਲਈ ਨਾਕਾ ਪਾਰਟੀਆਂ ਅਤੇ ਸਰਚ ਪਾਰਟੀਆਂ ਬਣਾਈਆਂ ਗਈਆਂ ਸਨ ਜਿਸ ਤਹਿਤ 3/7 ਦੀਆਂ ਲਾਈਟਾਂ ਕੋਲ ਨਾਕਾ ਬੰਦੀ ਦੌਰਾਨ ਦੋਸ਼ੀ ਪੁਲਿਸ ਪਾਰਟੀ ਨੂੰ ਦੇਖਕੇ ਭੱਜਣ ਲੱਗਾ ਤਾਂ ਉਸ ਦੀ ਰੋਕ ਕੇ ਤਲਾਸੀ ਲਈ ਗਈ ਅਤੇ ਉਸ ਤੋਂ ਇਕ ਪਿਸਟਲ ਵੀ ਬ੍ਰਾਮਦ ਹੋਈ। ਦੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ 18 ਮਈ ਨੂੰ 7 ਫੇਜ਼ ਮੋਹਾਲੀ ਤੋਂ ਇਕ ਲੜਕੇ ਪਾਸੋਂ ਮੈਂ ਅਤੇ ਮੇਰੇ ਸਾਥੀ ਸਤਕਾਰ ਸਿੰਘ ਨੇ ਮੋਟਰ ਸਾਇਕਲ ਖੋਹਿਆ ਸੀ ਜਿਸ ਨਾਲ ਉਨ੍ਹਾਂ ਚੰਡੀਗੜ੍ਹ ਅਤੇ ਮੋਹਾਲੀ ਦੇ ਏਰੀਏ ਵਿਚ ਲੁੱਟ ਖੋਹ ਦੀ ਕੋਈ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣਾ ਸੀ। ਦੋਸ਼ੀ ਲਖਵਿੰਦਰ ਸਿੰਘ ਖਿਲਾਫ ਥਾਣਾ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ ਵਿਚ ਪਹਿਲਾਂ ਵੀ ਇਕ ਕਤਲ ਦਾ ਮੁਕੱਦਮਾ ਦਰਜ਼ ਹੈ। ਦੋਸ਼ੀਆਂ ਵਿਰੱਧ ਮੁਕੱਦਮਾ ਨੰਬਰ 64 ਮਿਤੀ 18.5.2017 ਅਧੀਨ ਧਾਰਾ 392 ਹਿੰਦ ਦੰਡਾਵਲੀ 25-54-59 ਅਸਲਾ ਐਕਟ ਥਾਣਾ ਮਟੋਰ ਵਿਚ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ੀ ਪਾਸੋਂ ਖੋਹ ਦਾ ਮੋਟਰ ਸਾਇਕਲ ਨੰਬਰ ਪੀ.ਬੀ. 65 ਯੂ 4135 ਵੀ ਬ੍ਰਮਾਦ ਕਰ ਲਿਆ ਗਿਆ ਹੈ। ਦੋਸ਼ੀ ਤੋਂ ਹੋਰ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।

Send this to a friend