ਸਕੇ ਭਤੀਜੇ ਵੱਲੋਂ ਚਾਚੇ ਦਾ ਬੇਹਰਿਮੀ ਨਾਲ ਕਤਲ

 image ਸ੍ਰੀ ਹਰਗੋਬਿੰਦਪੁਰ, 20 ਮਈ (ਅਰਵਿੰਦਰ ਸਿੰਘ ਮਠਾਰੂ)- ਨਜ਼ਦੀਕੀ ਪਿੰਡ ਪੇਜੋਚੱਕ ਵਿੱਚ ਬੀਤੀ ਰਾਤ ਭਤੀਜੇ ਵੱਲੋਂ ਸਕੇ ਚਾਚੇ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਮ ਦੀ ਪਤਨੀ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਮੁਤਾਬਕ ਰਾਤ ਆਪਣੇ ਘਰ ਵਿੱਚ ਸੁੱਤੇ ਪਏ ਸਨ ਕਿ 11:30 ਵਜੇ ਮੇਰੇ ਜੇਠ ਦਾ ਲੜਕਾ ਬਲਦੇਵ ਸਿੰਘ ਪੁੱਤਰ ਦਲਬੀਰ ਸਿੰਘ ਕੌਮ ਜੱਟ ਵਾਸੀ ਪੇਜੋਚੱਕ ਸਾਡੇ ਘਰ ਵਿੱਚ ਦਾਖਲ ਹੋਇਆ ਅਤੇ ਸੁੱਤੇ ਪਏ ਮੇਰੇ ਪਤੀ ਅਵਤਾਰ ਸਿੰਘ ਉਪਰ ਕਮਾਦ ਵੱਢਣ ਵਾਲੇ ਲੋਹੇ ਦੇ ਟੋਕੇ ਨਾਲ ਸਿਰ ਵਿੱਚ ਲਗਾਤਾਰ ਵਾਰ ਕਰਨੇ ਸ਼ੁਰੁੂ ਕਰ ਦਿੱਤੇ । ਜਦੋਂ ਮੈਂ ਰੋਲਾ ਪਾਇਆ ਤਾਂ ਸਮੇਤ ਟੋਕੇ ਬਲਦੇਵ ਸਿੰਘ ਮੌਕੇ ਤੇ ਫਰਾਰ ਹੋ ਗਿਆ । ਰੋਲਾ ਸੁਣ ਕੇ ਜਦੋਂ ਮੇਰੇ ਲੜਕੇ ਆਏ ਉਨ੍ਹਾਂ ਲਹੂ ਨਾਲ ਲੱਥਪੱਥ ਹੋਏ ਅਵਤਾਰ ਸਿੰਘ ਗੱਡੀ ਵਿੱਚ ਪਾਂਕੇ ਘੁਮਾਣ ਇਕ ਨਿੱਜੀ ਹਸਪਤਾਲ ਵਿੱਚ ਲਿਆਦਾਂ ਜਿਥੇ ਡਾਕਟਰਾਂ ਜਾਂਚ ਕਰਨ ਉਪਰੰਤ ਮ੍ਰਿਤਕ ਕਰਾਰ ਕਰ ਦਿੱਤਾ। ਮ੍ਰਿਤਕ ਦੀ ਪਤਨੀ ਨੇ ਅੱਗੇ ਦੱਸਿਆ ਕਿ ਮੇਰੇ ਦੋ ਬੇਟੇ ਦਿਲਾਵਰ ਸਿੰਘ ਅਤੇ ਹੀਰਾ ਸਿੰਘ ਹਨ। ਜਿਨ੍ਹਾਂ ਉਪਰ ਬਲਦੇਵ ਸਿੰਘ ਆਪਣੀ ਪਤਨੀ ਨਾਲ ਨਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ । ਜਿਸ ਕਾਰਲ ਮੇਰੇ ਪਤੀ ਨਾਲ ਮਾਮੂਲੀ ਝਗੜਾ ਪਹਿਲਾਂ ਹੋਇਆ ਸੀ। ਜਿਸ ਦੀ ਰੰਜਿਸ਼ ਬਲਦੇਵ ਸਿੰਘ ਆਪਣੇ ਦਿਲ ਵਿੱਚ ਰੱਖਦਾ ਸੀ। ਜਿਸ ਦੇ ਕਾਰਨ ਉਸ ਨੇ ਮੇਰੇ ਪਤੀ ਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ । ਜਿਸ ਦੀ ਸੂਚਨਾ ਥਾਣਾ ਘੁਮਾਣ ਦਿੱਤੀ ਗਈ । ਪੁਲਸ ਨੇ ਲਾਸ਼ ਕਬਜੇ ਵਿੱਚ ਲੈ ਕੇ ਬਟਾਲਾ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ  ਗੁਲਜਾਰ ਦੇ ਖਿਲਾਫ਼ ਪੁਲਸ ਵੱਲੋਂ ਬਣਦੀਆਂ ਧਾਰਾਵਾਂ ਲਾਂਕੇ ਪਰਚਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

Send this to a friend