ਪੰਜਾਬ ਹੋਮਗਾਰਡ 3 ਬਟਾਲੀਅਨ ਦਾ ਦਰਬਾਰ ਲੱਗਾ

image ਅੰਮ੍ਰਿਤਸਰ 19 ਅਪ੍ਰੈਲ (ਸੁਨੀਲ ਗੁਪਤਾ) ਪੰਜਾਬ ਹੋਮਗਾਰਡ ਦੀ ਬਟਾਲੀਅਨ ਨੰਬਰ 3 ਦੇ ਜਿਲ੍ਹਾ ਕਮਾਂਡੈਂਟ ਪੀ ਸੀ ਸ਼ਰਮਾਂ ਵਲੋਂ ਹੋਮਗਾਰਡ ਜਵਾਨਾਂ ਦਾ ਦਰਬਾਰ ਲਗਾਇਆ।  ਇਸ ਦਰਬਾਰ ਵਿਚ 200 ਹੋਮਗਾਰਡ ਜਵਾਨਾਂ ਨੇ ਹਾਜਰੀ ਭਰੀ ਇਸ ਮੌਕੇ ਜਿਲ੍ਹੇ ਦੇ ਹਰੇਕ ਥਾਣੇ ਵਿਚੋਂ 5 ਹੋਮਗਾਰਡ ਜਵਾਨ ਹਾਜਰ ਹੋਏ। ਜਿਥੇ ਹੋਮਗਾਰਡ ਜਵਾਨਾਂ ਦੀ ਸਮੱਸਿਆਵਾਂ ਨੂੰ ਸੁਣਿਆ ਗਿਆ। ਜਿਲ੍ਹਾ ਕਮਾਂਡੈਂਟ ਪੀ ਸੀ ਸ਼ਰਮਾਂ ਨੇ ਹੋਮਗਾਰਡ ਜਵਾਨਾਂ ਨੂੰ ਆਪਣੀ ਡਿਊਟੀ ਅਤੇ ਫਰਜ਼ ਸਬੰਧੀ ਤਕੀਦ ਕਰਦਿਆਂ ਕਿਹਾ ਕਿ ਹਰੇਕ ਹੋਮਗਾਰਡ ਜਵਾਨ ਆਪਣੀ ਡਿਊਟੀ ਨੂੰ ਸਹੀ ਢੰਗ ਤੇ ਜਿੰਮੇਵਾਰੀ ਨਾਲ ਅੰਜਾਮ ਦੇਵੇਗਾ ਅਤੇ ਪਬਲਿਕ ਡੀ¦ਿਗ ਵਿਚ ਮਿਠਾਸ ਲਿਆਵੇਗਾ। ਜਿਲ੍ਹਾ ਕਮਾਂਡੈਂਟ ਨੇ ਕਿਹਾ ਕਿ ਪੰਜਾਬ ਵਿਚ ਅੱਤਵਾਦ ਦੇ ਸਮੇਂ ਹੋਮਗਾਰਡ ਜਵਾਨਾਂ ਦਾ ਵੱਢਾ ਯੋਗਦਾਨ ਰਿਹਾ ਆਪਣੀ ਤੇ ਆਪਣੇ ਪਰੀਵਾਰ ਦੀ ਜਾਨ ਪ੍ਰਵਾਹ ਕੀਤੇ ਬਿਨਾਂ ਦਹਿਸ਼ਤਗਰਦਾ ਦਾ ਮੁਕਾਬਲਾ ਕਰਨ ਵਾਲੀ ਇਹ ਫੋਰਸ ਅੱਜ ਵੀ ਤਨੋ ਤੇ ਮਨੋਂ ਪੰਜਾਬ ਵਿਚ ਸੇਵਾ ਕਰ ਰਹੀ ਹੈ। ਜਿਸਦਾ ਹਰੇਕ ਹੋਮਗਾਰਡ ਜਵਾਨ ਨੂੰ ਫਖ਼ਰ ਹੋਣਾ ਚਾਹੀਦਾ ਹੈ।
ਜ਼ਿਲ੍ਹਾ ਕਮਾਂਡੈਂਟ ਪੀ ਸੀ ਸ਼ਰਮਾਂ ਨੇ ਕਿਹਾ ਕਿ ਅੱਜ ਵੀ ਹੋਮਗਾਰਡ ਦੇ ਜਵਾਨ ਹਰੇਕ ਪੁਲਿਸ ਥਾਣੇ ਵਿਚ ਡਿਊਟੀਆਂ ਨਿਭਾਉਣ ਦੇ ਨਾਲ ਸਿਵਲ ਡਿਫੈਂਸ ਦੇ ਕਈ ਮਹਿਕਮਿਆਂ ਵਿਚ ਪੂਰੀ ਜਿੰਮੇਵਾਰੀ ਨਾਲ ਡਿਊਟੀ ਕਰ ਰਹੇ ਹਨ। ਇਸ ਦਰਬਾਰ ਵਿਚ ਹੋਮਗਾਰਡ ਜਵਾਨਾ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਗਿਆ। ਸਹੀ ਢੰਗ ਅਤੇ ਪੂਰੀ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲੇ ਹੋਮਗਾਰਡ ਜਵਾਨਾ ਦੀ ਹੋਂਸਲਾ ਅਫ਼ਜਾਈ ਵੀ ਕੀਤੀ ਗਈ। ਇਸ ਮੋਕੇ ਜਤਿੰਦਰ ਸਿੰਘ ਕਮਾਂਡੈਂਟ ਟਰੇਨਿੰਗ,ਨਿਰਮਲਜੀਤ ਸਿੰਘ ਕੰਪਨੀ ਕਮਾਂਡਰ ਹੈਡ ਕਵਾਟਰ ਕੰਪਨੀ,ਧਨਵੰਤ ਸਿੰਘ ਅਸਿਸਟੈਂਟ ਆਫ ਜਿਲ੍ਹਾ ਕਮਾਂਡੈਂਟ, ਸਨਪ੍ਰੀਤ ਸਿੰਘ ਐਚ ਸੀ ਇੰਸਪੈਕਟਰ,ਕਵਲਜੀਤ ਸਿੰਘ ਐਚ ਸੀ ਇੰਸਪੈਕਟਰ ਤੋਂ ਇਲਾਵਾ ਜਿਲ੍ਹੇ ਭਰ ਦੇ ਹੋਮਗਾਰਡ ਇੰਸਪੈਕਟਰ,ਸਬ ਇੰਸਪੈਕਟਰ ਅਤੇ ਏ ਐਸ ਆਈ ਨੂੰ ਆਪਣੀ ਡਿਊਟੀ ਨੂੰ ਪੂਰੀ ਜਿੰਮੇਵਾਰੀ ਨਾਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।

Send this to a friend