ਪਿੰਡ ਕਹੇਰੂ ’ਚ ਰਿਜ਼ਰਵ ਮਜ਼ਦੂਰ ਕੋਟੇ ਦੀ ਜ਼ਮੀਨ ਦੀ ਬੋਲੀ ਰੱਦ

image ਧੂਰੀ, 19 ਮਈ (ਸੰਜੀਵ ਸਿੰਗਲਾ)- ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਕਹੇਰੂ  ਵਿਖੇ ਰਿਜ਼ਰਵ ਕੋਟੇ ਦੀ ਬੋਲੀ ਘੱਟ ਰੇਟ ਦੀ ਮੰਗ ਨੂੰ ਲੈ ਕੇ ਦੂਜੀ ਵਾਰ  ਫਿਰ ਬੋਲੀ ਰੱਦ ਕਰਵਾਈ ਗਈ।ਅੱਜ ਕਹੇਰੂ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਬੀ.ਡੀ.ਪੀ.ਓ. ਧੂਰੀ ਅਤੇ ਪੰਚਾਇਤ ਸੈਕਟਰੀ ਬੋਲੀ ਕਰਵਾਉਣ ਲਈ ਪਹੁੰਚੇ ਸਨ, ਜਿੱਥੇ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਲਈ ਹਾਕਮ ਸਿੰਘ ਪੁੱਤਰ ਚੰਦ ਸਿੰਘ , ਜਸਵੰਤ ਸਿੰਘ ਪੁੱਤਰ ਮੇਘ ਸਿੰਘ ਅਤੇ ਰਘੁਬੀਰ ਸਿੰਘ ਪੁੱਤਰ ਪਾਲ ਸਿੰਘ ਦੁਆਰਾ ਸਕਿਉਰਿਟੀ ਰਕਮ ਪ੍ਰਤੀ 15000 ਰੁ: ਭਰੀ ਗਈ । ਦਲਿਤ ਮਜ਼ਦੂਰ ਭਾਈਚਾਰਾ ਸਾਂਝੇ ਤੌਰ ਤੇ ਖੇਤੀ ਕਰਨਾ ਚਾਹੁੰਦੇ ਹਨ ਤੇ ਉਪਰੋਕਤ  ਤਿੰਨਾਂ ਵਿਅਕਤੀਆਂ ਬਾਰੇ ਬੋਲੀ ਦੇਣ ਸੰਬੰਧੀ ਪੂਰੇ ਦਲਿਤ ਮਜ਼ਦੂਰ ਭਾਈਚਾਰੇ ਨੇ ਦਸਖਤੀ ਮੁਹਿੰਮ ਚਲਾ ਕੇ ਸਹਿਮਤੀ ਪ੍ਰਗਟਾਈ ।ਦਲਿਤ ਮਜ਼ਦੂਰ ਭਾਈਚਾਰਾ 15000 ਰੁ ਪ੍ਰਤੀ ਏਕੜ ਨਾਲ ਜ਼ਮੀਨ ਲੈਣਾ ਚਾਹੁੰਦਾ ਹੈ  ਜਿਸ ਕਰਕੇ 25 ਬਿੱਘਿਆਂ ਦੀ ਬੋਲੀ 75000 ਰੁ ਅਤੇ 30 ਬਿੱਘਿਆਂ ਦੀ ਬੋਲੀ 90000 ਰੁ ਦਿੱਤੀ ਪਰ ਬੀ.ਡੀ.ਪੀ.? ਨੇ ਇਹ ਬੋਲੀ ਘੱਟ ਰੇਟ ਹੋਣ ਕਰਕੇ ਰੱਦ ਕਰ ਦਿੱਤੀ।ਇਸ ਉਪਰੰਤ ਧਰਮਸ਼ਾਲਾ ਵਿਖੇ ਰੈਲੀ ਕੀਤੀ ਗਈ ਜਿੱਥੇ ਵੱਡੀ ਗਿਣਤੀ ‘ਚ ਔਰਤਾਂ ਵੀ ਸ਼ਾਮਲ ਸਨ । ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲਾ ਪ੍ਰਧਾਨ ਨਰਿੰਦਰ ਨਿੰਦੀ ,ਬਲਜੀਤ ਸਿੰਘ, ਬਿਮਲ ਕੌਰ, ਕੁਲਵਿੰਦਰ ਬੰਟੀ, ਪਿੰਡ ਆਗੂ ਰਘੁਬੀਰ ਸਿੰਘ, ਗੁਰਦਿਆਲ ਸਿੰਘ, ਜਗਤਾਰ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਕੌਰ, ਗੁਰਪ੍ਰੀਤ ਕੌਰ ਤੇ ਸੁਖਵਿੰਦਰ ਕੌਰ ਨੇ ਕਿਹਾ ਕਿ ਜ਼ਮੀਨ ਦਾ ਮਸਲਾ ਸਾਡੇ ਮਾਨ ਸਨਮਾਨ ਨਾਲ ਜੁੜਿਆ ਹੈ, ਇਹ ਜ਼ਮੀਨ ਘੱਟ ਰੇਟ ਲੈਣ ਤੱਕ ਸ਼ੰਘਰਸ਼ ਜਾਰੀ ਰਹੇਗਾ। ਰੈਲੀ ਦੀ ਸਮਾਪਤੀ ਅਕਾਸ਼ ਗੂੰਜਾਊ ਨਾਅਰਿਆਂ ਠਜ਼ਮੀਨ ਘੱਟ ਰੇਟ ‘ਤੇ ਲੈ ਕੇ ਰਹਾਂਗੇਠ ਨਾਲ ਕੀਤੀ ਗਈ। ਅਗਲੀ ਬੋ?ਲੀ 26 ਮਈ ਨੂੰ ਹੋਵੇਗੀ।

Send this to a friend