ਫਿਰੋਜ਼ਪੁਰ, 18 ਮਈ (ਗੁਰਬਚਨ ਸਿੰਘ ਸੋਨੂੰ)- ਰੇਲਵੇ ਵਿਭਾਗ ਵਲੋਂ ਲੋਕਾਂ ਨੂੰ ਬਿਹਤਰ ਸਫਰ ਸਹੂਲਤਾਂ ਅਤੇ ਅਨੇਕਾਂ ਨਵੀਆਂ ਰੇਲ ਗੱਡੀਆਂ ਚਲਾਉਣ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ। ਲੇਕਿਨ ਸਰੱਹਦੀ ਜਿਲੇ ਫਿਰੋਜਪੁਰ ਦੇ ਲੋਕਾਂ ਦੀ ਇਕ ਵੱਡੀ ਤ੍ਰਾਸਦੀ ਹੈ ਭਾਰਤ ਪਾਕਿ ਵੰਡ ਤੋਂ ਬਾਅਦ ਰੇਲਵੇ ਵਿਭਾਗ ਵੱਲੋਂ ਫਿਰੋਜਪੁਰ ਤੋਂ ਹਰਿਦੁਆਰ ਲਈ ਕੋਈ ਸਿੱਧੀ ਟਰੇਨ ਨਾਂ ਚਲਾਏ ਜਾਣ ਤੇ ਇਸ ਮਾਰਗ ਤੇ ਜਾਣ ਵਾਲੇ ਲੋਕਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਿਕ ਲੋਕਾਂ ਨੇ ਰੇਲਵੇ ਵਿਭਾਗ ਦੇ ਉਚ ਅਧਿਕਾਰੀਆਂ ਦੀ ਇਸ ਲਾਪਰਵਾਹੀ ਤੇ ਭਾਰੀ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਫਿਰੋਜਪੁਰ ਜਿਲੇ ਦੇ ਸਰੱਹਦੀ ਲੋਕ ਲੰਬੇ ਸਮੇਂ ਤੋਂ ਫਿਰੋਜਪੁਰ ਹਰਿਦੁਆਰ ਟਰੇਨ ਚਲਾਉਣ ਲਈ ਮੰਗ ਕਰਦੇ ਆ ਰਹੇ ਹਨ ਪਰ ਰੇਲਵੇ ਵਿਭਾਗ ਵਲੋਂ ਲੋਕਾਂ ਦੀ ਇਸ ਗੰਭੀਰ ਸੱਮਸਿਆਂ ਨੂੰ ਨਜਰ ਅੰਦਾਜ ਕੀਤਾ ਜਾ ਰਿਹਾ ਹੈ। ਲੇਕਿਨ ਇਸ ਦੇ ਬਾਵਜੂਦ ਫਿਰੋਜਪੁਰ ਹਰਿਦੁਆਰ ਟਰੇਨ ਨਾਂ ਚਲਾਏ ਜਾਣ ਤੇ ਲੋਕਾਂ ਨੂੰ ਵੱਖ ਵੱਖ ਟਰੇਨਾਂ ਰਾਂਹੀ ਹਰਿਦੁਆਰ ਜਾਣਾ ਪੈਦਾ ਹੈ। ਸਰੱਹਦੀ ਲੋਕਾਂ ਨੇ ਆਪਣੀ ਮੁਸ਼ਕਿਲ ਦਾ ਜਿਕਰ ਕਰਦਿਆਂ ਦਸਿਆ ਕਿ ਹਰਿਦੁਆਰ ਹਿੰਦੂ ਸਿਖਾਂ ਦਾ ਇਕ ਸਾਝਾਂ ਤੀਰਥ ਅਸਥਾਨ ਹੋਣ ਤੇ ਰੇਲਵੇ ਵਿਭਾਗ ਵਲੋਂ ਸਿੱਧੀ ਸਫਰ ਸਹੂਲਤਾਂ ਮਿਲਣ ਤੇ ਉਹ ਰੇਲਵੇ ਵਿਭਾਗ ਵਲੋਂ ਬਿਹਤਰ ਸਫਰ ਸਹੂਲਤ ਦੇਣ ਦੇ ਦਾਅਵਿਆ ਤੋਂ ਕਾਫੀ ਮਾਯੂਸ ਹਨ। ਸਥਾਨਿਕ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਰੇਲਵੇ ਮੰਤਰੀ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਜਲਦ ਫਿਰੋਜਪੁਰ ਤੋਂ ਹਰਿਦੁਆਰ ਲਈ ਰੋਜਾਨਾ ਟਰੇਨ ਚਲਾਉਣ ਦਾ ਜਲਦ ਐਲਾਨ ਨਾਂ ਕੀਤਾ ਤਾਂ ਸਰੱਹਦੀ ਲੋਕ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਲੋਕਾਂ ਨੇ ਰੇਲ ਮੰਤਰੀ ਤੋਂ ਪੁਰਜੋਰ ਮੰਗ ਕੀਤੀ ਕਿ ਫਿਰੋਜਪੁਰ ਹਰਿਦੁਆਰ ਟਰੇਨ ਚਲਾਈ ਜਾਣ।
ਰੇਲਵੇ ਵਿਭਾਗ ਵੱਲੋਂ ਫਿਰੋਜ਼ਪੁਰ ਤੋਂ ਹਰਿਦੁਆਰ ਟਰੇਨ ਨਾ ਚਲਾਏ ਜਾਣ ’ਤੇ ਲੋਕਾਂ ’ਚ ਭਾਰੀ ਰੋਸ



