ਸ੍ਰੀ ਅਨੰਦਪੁਰ ਸਾਹਿਬ, 18 ਮਈ, (ਦਵਿੰਦਰਪਾਲ ਸਿੰਘ, ਅੰਕੁਸ਼)- ਅੱਜ ਜਿਲ੍ਹਾ ਰੂਪਨਗਰ ਪੁਲਿਸ ਵਲੋਂ ਹਿਮਾਚਲ ਅਤੇ ਪੰਜਾਬ ਦੀ ਸਰਹੱਦ ਤੇ ਪੈਂਦੇ ਪਿੰਡ ਮਜਾਰੀ ਦੇ ਇਰਦ ਗਿਰਦ ਸਵੇਰ ਸਮੇ ਤੋ ਹੀ 5 ਨਾਕੇ ਲਗਾ ਕੇ ਵੱਖ ਵੱਖ ਥਾਵਾ ਤੇ ਚੈਕਿੰਗ ਕੀਤੀ ਗਈ ਅਤੇ ਨਸ਼ੇ ਦੀ ਸਪਲਾਈ ਨੂੰ ਰੋਕਣ ਲਈ ਲਗਾਏ ਨਾਕਿਆ ਵਿਚ ਦੇਰ ਸ਼ਾਮੀ ਜਿਲ੍ਹਾ ਪੁਲਿਸ ਮੁਖੀ ਨਿ¦ਬਰੀ ਜਗਦਲੇ ਵਲੋਂ ਵੀ ਦੌਰੇ ਕੀਤਾ ਗਿਆ। ਅੱਜ ਜਿਲ੍ਹਾ ਪੁਲਿਸ ਵਲੋਂ 5 ਨਾਕੇ ਜਿਹੜਾ ਕਿ ਇੱਕ ਨਾਕਾ ਗੰਭੀਰਪੁਰ ਟੀ.ਪੁਆਇੰ੍ਯਟ ਤੇ ਐਸ.ਐਚ.ਓ ਸੰਨੀ ਖੰਨਾ ਵਲੋਂ ਅਤੇ ਉਪਰਲਾ ਗੰਭੀਰਪੁਰ ਨਜਦੀਕ ਡਬਟ ਵਿਖੇ ਐਸ.ਐਚ.ਓ ਹਰਕੀਰਤ ਸਿੰਘ ਵੱਲੋਂ, ਥਲੂਹ ਵਿਖੇ ਐਸ.ਐਚ.ਓ ਨੰਗਲ ਪਵਨ ਕੁਮਾਰ, ਦਸਗਰਾਈ ਪੁਲ ਦੇ ਨਜਦੀਕ ਇੰਸਪੈਕਟਰ ਕੁਲਭੂਸ਼ਣ ਸ਼ਰਮਾ ਜਦ ਕਿ ਗੰਭੀਰਪੁਰ ਕੱਚੇ ਰਸਤੇ ਵਿਚ ਏ.ਐੇਸ.ਆਈ ਕਰਨੈਲ ਸਿੰਘ ਚੈਕਿੰਗ ਕਰ ਰਹੇ ਸਨ। ਸਵੇਰ ਦੇ ਲੱਗੇ ਹੋਏ ਨਾਂਕਿਆ ਦੀ ਚੈਕਿੰਗ ਲਈ ਜਿਲ੍ਹਾ ਪੁਲਿਸ ਮੁਖੀ ਨਿ¦ਬਰੀ ਜਗਦਲੇ ਵਿਸੇਸ਼ ਤੌਰ ਤੇ ਪੁਹੰਚੇ। ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਜਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਨਸੇ ਦੀ ਸਪਲਾਈ ਨੂੰ ਰੋਕਣ ਲਈ ਹਿਮਾਚਲ ਅਤੇ ਪੰਜਾਬ ਦੀ ਸਰਹੱਦ ਤੇ ਨਾਕੇ ਲਗਾਏ ਗਏ ਤੇ ਇਹ ਨਾਕੇ ਇਸੇ ਤਰਾਂ ਲੱਗਿਆ ਕਰਨਗੇ ਤਾ ਜੋ ਕੋਈ ਵੀ ਵਿਅਕਤੀ ਨਸ਼ੇ ਦੀ ਸਪਲਾਈ ਨਾ ਕਰ ਸਕੇ। ਉਨ੍ਹਾ ਕਿਹਾ ਕਿ ਢੇਰ ਚੋਕੀ ਦੇ ਪਿਛਲੇ ¦ਬੇ ਸਮੇ ਤੋਂ ਬੰਦ ਹੈ ਉਸ ਨੂੰ ਚਾਲੂ ਕਰਨ ਲਈ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਮੋਕੇ ਉਨ੍ਹਾ ਨਾਲ ਐਸ.ਪੀ ਹੈਡਕਵਾਟਰ ਰਮਿੰਦਰ ਸਿੰਘ, ਡੀ.ਐਸ.ਪੀ ਰਵਿੰਦਰ ਸਿੰਘ ਕਾਹਲੋਂ, ਐਸ.ਐਚ.ਓ. ਹਰਕੀਰਤ ਸਿੰਘ, ਐਸ.ਐਚ.ਓ. ਸੰਨੀ ਖੰਨਾ ਆਦਿ ਹਾਜ਼ਰ ਸਨ।
ਹਿਮਾਚਲ-ਪ੍ਰਦੇਸ਼ ਤੋਂ ਨਸ਼ੇ ਦੀ ਤਸਕਰੀ ਰੋਕਣ ਲਈ ਜ਼ਿਲ੍ਹਾ ਪੁਲਿਸ ਹੋਈ ਸਰਗਰਮ



