Skip to content
Independent perspectives. Global stories.
BREAKING

ਪਿੰਡ ਪੋਹੀੜ ਦੀ ਕਾਰ ਏਜੰਸੀ ਤੋਂ ਟਰਾਈ ਲੈਣ ਦੇ ਬਹਾਨੇ ਚੋਰੀ ਕੀਤੀ ਸਵਿਫਟ ਕਾਰ ਸਮੇਤ ਦੋਸ਼ੀ ਕਾਬੂ

Share this story

image ਧੂਰੀ, 18 ਮਈ (ਸੰਜੀਵ ਸਿੰਗਲਾ)- ਅੱਜ ਸ੍ਰੀ ਅਕਾਸ਼ਦੀਪ ਸਿੰਘ ਔਲਖ ਪੀਪੀਐਸ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਧੂਰੀ ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸੰਗਰੂਰ ਅੰਦਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਦਰ ਧੂਰੀ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੰਸ. ਵਿਜੇ ਕੁਮਾਰ ਮੁੱਖ ਅਫਸਰ ਥਾਣਾ ਸਦਰ ਧੂਰੀ ਦੀ ਅਗਵਾਈ ਹੇਠ ਸ. ਥ. ਹਰਮੀਤ ਸਿੰਘ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਸਮੇਤ ਪੁਲਿਸ ਪਾਰਟੀ ਦੇ ਨਾਕਾਬੰਦੀ ਕਰ ਕੇ ਪਿੰਡ ਕਹੇਰੂ ਨੇੜਿਓਂ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਹਰਵੀਰ ਸਿੰਘ ਵਾਸੀ ਸੁਲਤਾਨਪੁਰ ਨੂੰ ਇਸ ਦੇ ਕਬਜ਼ਾ ਵਿੱਚੋਂ ਇਸ ਵੱਲੋਂ ਸਮੇਤ ਇਸਦੇ ਸਾਥੀਆਂ ਗੁਰਵਿੰਦਰ ਸਿੰਘ ਪੁੱਤਰ ਮੱਦੀ ਵਾਸੀ ਕਰਮਗੜ੍ਹ ਜ਼ਿਲ੍ਹਾ ਬਰਨਾਲਾ ਅਤੇ ਜਰਨੈਲ ਸਿੰਘ ਬਲਦੇਵ ਸਿੰਘ ਸੁਲਤਾਨਪੁਰ ਦੇ ਪਿੰਡ ਪੋਹੀੜ ਦੀ ਕਾਰ ਏਜੰਸੀ ਤੋਂ ਟਰਾਈ ਲੈਣ ਦੇ ਬਹਾਨੇ ਚੋਰੀ ਕੀਤੀ ਸਵਿਫਟ ਕਾਰ ਜਿਸ ’ਤੇ ਇਨ੍ਹਾਂ ਵੱਲੋਂ ਜਾਅਲੀ ਨੰਬਰ ਸੀ ਐਚ -04 ਸੀ 2127 ਲਗਾਇਆ ਹੋਇਆ ਸੀ ਬ੍ਰਾਮਦ ਕਰਵਾ ਕੇ ਇਸ ਕਾਰ ਚੋਰੀ ਸਬੰਧੀ ਪਹਿਲਾਂ ਹੀ ਦਰਜ ਮੁਕੱਦਮਾ ਨੰਬਰ 115 ਮਿਤੀ 6-10-16 ਅ/ਧ 379 ਬੀ. 34 ਆਈਪੀਸੀ ਥਾਣਾ ਡੇਹਲੋ ਜ਼ਿਲ੍ਹਾ ਲੁਧਿਆਣਾ ਟਰੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ   ਦੋਸ਼ੀ ਗੁਰਵਿੰਦਰ ਸਿੰਘ ਪੁੱਤਰ ਮੱਦੀ ਵਾਸੀ ਕਰਮਗੜ੍ਹ ਜ਼ਿਲ੍ਹਾ ਬਰਨਾਲਾ ਮੌਕਾ ’ਤੇ ਭੱਜਣ ਵਿੱਚ ਸਫਲ ਹੋ ਗਿਆ ਜਿਸ ਨੂੰ ਗ੍ਰਿਫਤਾਰ ਕਰਨ ਸਬੰਧੀ ਰੇਡਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਦੇ ਤੀਸਰੇ ਸਾਥੀ ਜਰਨੈਲ ਸਿੰਘ ਉਕਤ ਦਾ ਕੁਝ ਦਿਨ ਪਹਿਲਾਂ ਥਾਣਾ ਮਾਛੀਵਾੜਾ ਏਰੀਏ ਵਿੱਚ ਕਤਲ ਹੋ ਗਿਆ ਸੀ। ਦੋਸ਼ੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

WRITTEN BY