Skip to content
Independent perspectives. Global stories.
BREAKING

ਫਿਰੋਜ਼ਪੁਰ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੋਈ ਫਾਇਰਿੰਗ ਵਿੱਚ ਇੱਕ ਜ਼ਖਮੀ

Share this story

image ਫਿਰੋਜ਼ਪੁਰ, 17 ਮਈ (ਗੁਰਮੇਜ ਸਿੰਘ)- ਪੁਰਾਣੀ ਰੰਜਿਸ਼ ਨੂੰ ਲੈ ਕੇ ਅੱਜ ਸਵੇਰੇ ਫ਼ਿਰੋਜ਼ਪੁਰ ਸ਼ਹਿਰ ਦੇ ਭਰੀ ਆਬਾਦੀ ਵਾਲੇ ਇਲਾਕੇ ਬਾਂਸੀ ਗੇਟ ਵਿੱਚ ਭਾਜਪਾ ਕੌਸਲਰ ਦੇ ਲੜਕੇ ਵੱਲੋਂ ਚਲਾਈਆਂ ਗੋਲੀਆਂ ਨਾਲ ਕਾਂਗਰਸੀ ਵਰਕਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਖਮੀ ਵਿਕਰਮਜੀਤ ਸਿੰਘ ਪੁੱਤਰ ਬਾਬੂ ਰਾਮ ਵਾਸੀ ਚੌਕ ਡਾ: ਸਾਧੂ ਚੰਦ ਫ਼ਿਰੋਜ਼ਪੁਰ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ,  ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਵਿਕਰਮਜੀਤ ਸਿੰਘ ਉਰਫ ਗੱਬਰ ਨੇ ਦੱਸਿਆ ਕਿ ਉੁਸਦਾ ਮੌਜੂਦਾ ਭਾਜਪਾ ਕੌਸਲਰ ਪ੍ਰੇਮ ਰਾਣੀ ਦੇ ਪਰਿਵਾਰ ਨਾਲ ਦੁਕਾਨਾਂ ਸਬੰਧੀ 2014 ਦਾ ਝਗੜਾ ਚੱਲ ਰਿਹਾ ਹੈ। ਇਸ ਕੇਸ ਵਿੱਚ 15 ਜਨਵਰੀ 2017 ਨੂੰ ਵੀ ਉਕਤ ਕੌਸਲਰ ਦੇ ਲੜਕੇ ਕਪਿਲ ਕੁਮਾਰ ਉਰਫ ਮੌਂਟੀ ਨੇ ਉਸਦੇ ਗੋਲੀ ਮਾਰੀ ਸੀ, ਉਸ ਵਕਤ ਵੀ ਉਹ ਬਚ ਗਿਆ ਸੀ ਜਿਸ ਸਬੰਧੀ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ ਪਹਿਲਾਂ ਵੀ ਮੁਕੱਦਮਾ ਦਰਜ ਹੈ ਪਰ ਉਸ ਸਮੇਂ ਚੋਣਾ ਦੌਰਾਨ ਸਰਕਾਰ ਦੇ ਦਬਾਅ ਤਹਿਤ ਦੋਸ਼ੀ ਨੂੰ ਪੁਲਿਸ ਨੇ ਛੱਡ ਦਿੱਤਾ ਸੀ।  ਵਿਕਰਮਜੀਤ ਸਿੰਘ ਉਰਫ ਗੱਬਰ ਨੇ ਕਿਹਾ ਕਿ ਅੱਜ ਵੀ ਸਵੇਰੇ ਜਦੋਂ ਉਹ ਦੁਕਾਨ ‘ਤੇ ਸੀ ਤਾਂ ਕੌਸਲਰ ਪ੍ਰੇਮ ਰਾਣੀ, ਉਸਦਾ ਪਤੀ ਸਾਬਕਾ ਕੌਸਲਰ ਸਤੀਸ਼ ਕੁਮਾਰ ਉਸਦੇ ਪੁੱਤਰ ਕਪਿਲ ਕੁਮਾਰ ਉਰਫ ਮੌਂਟੀ ਅਤੇ ਸੌਰਵ ਕੁਮਾਰ ਉਰਫ ਬੰਟੀ ਉਸਨੂੰ ਬੁਰਾ ਭਲਾ ਕਹਿਣ ਲੱਗੇ ਉਸ ਵੱਲੋਂ ਇਤਰਾਜ਼ ਕਰਨ ‘ਤੇ ਕੌਸਲਰ ਤੇ ਉਸਦੇ ਪਤੀ ਵੱਲੋਂ ਲਲਕਾਰਾ ਮਾਰਨ ‘ਤੇ ਕਪਿਲ ਨੇ ਆਪਣੇ ਮਾਉਜ਼ਰ ਨਾਲ ਉਸਤੇ ਫਾਇਰ ਕੀਤਾ ਜੋ ਉਸਦੀ ਖੱਬੀ ਲੱਤ ‘ਤੇ ਵਜਾ ਜਦੋਂ ਉਹ ਪਿੱਛੇ ਮੁੜਿਆ ਤਾਂ ਉਸਨੇ ਇੱਕ ਹੋਰ ਫਾਇਰ ਕੀਤਾ ਇਹ ਫਾਇਰ ਵੀ ਉਸਦੇ ਖੱਬੇ ਪੱਟ ਵਿੱਚ ਲੱਗਾ। ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਖਮੀ ਵਿਕਰਮਜੀਤ ਸਿੰਘ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਥਾਣਾ ਸਿਟੀ ਫ਼ਿਰੋਜ਼ਪੁਰ ਪੁਲਿਸ ਨੇ ਵਿਕਰਮਜੀਤ ਸਿੰਘ ਉਰਫ ਗੱਬਰ ਦੇ ਬਿਆਨਾਂ ‘ਤੇ ਭਾਜਪਾ ਕੌਸਲਰ ਪ੍ਰੇਮ ਰਾਣੀ, ਉਸਦੇ ਪਤੀ ਸਾਬਕਾ ਕੌਸਲਰ ਸਤੀਸ਼ ਕੁਮਾਰ, ਕਪਿਲ ਕੁਮਾਰ ਉਰਫ ਮੌਂਟੀ ਅਤੇ ਸੌਰਵ ਕੁਮਾਰ ਉਰਫ ਬੰਟੀ ਖਿਲਾਫ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

WRITTEN BY