Skip to content
Independent perspectives. Global stories.
BREAKING

ਪਾਵਰਕਾਮ ਦਾ ਐਸ.ਡੀ.ਓ. ਰਿਸ਼ਵਤ ਲੈਂਦਾ ਵਿਜੀਲੈਂਸ ਨੇ ਕੀਤਾ ਰੰਗੇ ਹੱਥੀ ਕਾਬੂ

Share this story

image ਬਰੇਟਾ, 17 ਮਈ (ਖਾਲਸਾ, ਸੁਖਜਿੰਦਰ ਸੰਘਰੇੜ੍ਹੀ)- ਪਾਵਰਕਾਮ ਬਰੇਟਾ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਸੱਤਪਾਲ ਅਰੋੜਾ ਨੂੰ ਚੋਕਸੀ ਵਿਭਾਗ ਮਾਨਸਾ ਦੀ ਟੀਮ ਨੇ 8 ਹਜਾਰ ਰੂਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ।ਬੁੱਧਵਾਰ ਨੂੰ ਦੁਪਹਿਰ ਸਮੇ ਚੋਕਸੀ ਵਿਭਾਗ ਮਾਨਸਾ ਦੇ ਡੀ.ਐਸ.ਪੀ. ਮਨਜੀਤ ਸਿੰਘ ਨੇ ਅਪਣੀ ਟੀਮ ਸਮੇਤ ਬਰੇਟਾ ਦੇ ਪਾਵਰਕਾਮ ਦਫਤਰ ਵਿਖੇ ਛਾਪੇਮਾਰੀ ਕਰ ਕੇ ਉਕਤ ਐਸ.ਡੀ.ਓ. ਨੂੰ ਕਾਬੂ ਕੀਤਾ। ਮੌਕੇ ’ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਮਨਜੀਤ ਸਿੰਘ ਨੇ ਦੱਸਿਆ ਕਿ, ਹਰਪਾਲ ਸਿੰਘ ਵਾਸੀ ਬਹਾਰਦਰਪੁਰ ਵੱਲੋਂ ਉਨ੍ਹਾਂ ਪਾਸ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਨੇ ਅਪਣੇ ਖੇਤਾਂ ਵਿਚਲੇ ਘਰ ਬਿਜਲੀ ਦਾ ਮੀਟਰ ਲਗਵਾਉਣ ਲਈ 5 ਸਤੰਬਰ 2016 ਨੂੰ ਸਕਿਉਰਿਟੀ ਜਮਾ ਕਰਵਾਈ ਸੀ ਜਿਸ ਦਾ ਅਲੱਗ ਟਰਾਸਫਾਰਮਰ ਲੱਗਣਾ ਸੀ ਇਹ ਕੁਨੰਕਸ਼ਨ ਜਾਰੀ ਕਰਨ ਲਈ ਪਾਵਰਕਾਮ ਦੇ ਐਸ.ਡੀ.ਓ. ਵੱਲੋ 20 ਹਜਾਰ ਰੂਪਏ ਰਿਸ਼ਵਤ ਦੀ ਮੰਗ ਕੀਤੀ ਸੀ ਪੀੜਤ ਵੱਲੋ ਅਸਮਰਥਤਾ ਪ੍ਰਗਟਾਉਦੇ ਹੋਏ ਘੱਟ ਪੈਸੇ ਦੇਣ ਦੀ ਪੇਸਕਸ਼ ਕੀਤੇ ਜਾਣ ਤੇ ਮਾਮਲਾ 8 ਹਜਾਰ ਰੂਪਏ ਵਿੱਚ ਨਿੱਬੜ ਗਿਆ;ਉਨ੍ਹਾ ਦੱਸਿਆ ਕਿ ਹਰਪਾਲ ਸਿੰਘ ਵੱਲੋ ਪੈਸੇ ਦੇਣ ਦਾ ਵਾਅਦਾ ਕਰਨ ਤੋ ਬਾਅਦ 10 ਕੁ ਦਿਨ ਪਹਿਲਾ ਉਸ ਦਾ ਕੁਨੰਕਸ਼ਨ ਚਾਲੂ ਕਰ ਦਿਤਾ ਗਿਆ ਸੀ ਜਿਸ ਲਈ ਸਬੰਧਤ ਐਸ.ਡੀ.ਓ. ਵੱਲੋ ਹੁਣ ਵਾਰ-ਵਾਰ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਦੀਆਂ ਦੋ ਮੋਬਾਇਲ ਫੋਨਦ ੀਆਂ ਰਿਕਾਰਡਿਗਾਂ ਵੀ ਹਰਪਾਲ ਸਿੰਘ ਵੱਲੋ ਪੇਸ਼ ਕੀਤੀਆਂ ਗਈਆਂ ਹਨ।ਅੱਜ ਇਸ ਸ਼ਿਕਇਤ ਦੇ ਆਧਾਂਰ ਤੇ ਐਸ.ਐਸ.ਪੀ. ਵਿਜੀਲੇਂਸ ਬਠਿੰਡਾ ਸ੍ਰ. ਜਗਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਛਾਪੇਮਾਰੀ ਕਰਕੇ ਐਸ.ਡੀ.ਓ. ਸੱਤਪਾਲ ਅਰੌੜਾ ਨੂੰ ਸਰਕਾਰੀ ਗਵਾਹਾਂ ਪਰਮਜੀਤ ਸਿੰਘ ਪ੍ਰਿਸੀਪਲ ਦਲੇਲ ਸਿੰਘ ਵਾਲਾ ਅਤੇ ਪ੍ਰਿਸੀਪਲ ਜਗਮੇਲ ਸਿੰਘ ਪ੍ਰਿਸੀਪਲ ਮੁੱਸਾ ਦੀ ਮੋਜੂਦਗੀ ਵਿੱਚ 8 ਹਜਾਰ ਰੂਪਏ ਰਿਸ਼ਵਤ ਲੈਂਦੇ ਕਾਬੂ ਕਰ ਕੇ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਂਨ ਮਾਮਲਾ ਦਰਜ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

WRITTEN BY